ਕਰਨਲ (ਆਪਰੇਟਿੰਗ ਸਿਸਟਮ)
ਦਿੱਖ
(ਕਰਨਲ ਤੋਂ ਮੋੜਿਆ ਗਿਆ)

ਕਰਨਲ (ਅੰਗਰੇਜ਼ੀ: Kernel) ਆਪਰੇਟਿੰਗ ਸਿਸਟਮ ਦਾ ਕੇਂਦਰੀ ਮਾਡਯੂਲ ਹੁੰਦਾ ਹੈ। ਇਹ ਆਪਰੇਟਿੰਗ ਸਿਸਟਮ ਦਾ ਉਹ ਹਿੱਸਾ ਹੁੰਦਾ ਹੈ ਜੋ ਸਭ ਤੋਂ ਪਹਿਲਾਂ ਲੋਡ ਹੁੰਦਾ ਹੈ ਅਤੇ ਮੁੱਖ ਮੈਮਰੀ ਜਾਂ ਰੈਮ (RAM) ਵਿੱਚ ਰਹਿੰਦਾ ਹੈ। ਕੰਪਿਊਟਰ ਸ਼ੁਰੂ ਹੋਣ ਮਗਰੋਂ ਬੂਟ ਲੋਡਰ (boot loader) ਕਰਨਲ ਨੂੰ ਰੈਮ ਵਿੱਚ ਲੋਡ ਕਰਦਾ ਹੈ ਅਤੇ ਕੰਪਿਊਟਰ ਬੰਦ ਹੋਣ ਤਕ ਇਹ ਰੈਮ ਵਿੱਚ ਹੀ ਰਹਿੰਦਾ ਹੈ। ਰੈਮ ਵਿੱਚ ਇਹ ਬਾਹਰੀ (ਜੋ ਕਰਨਲ ਦਾ ਹਿੱਸਾ ਨਹੀਂ ਹਨ, ਜਿਵੇਂ ਕਿ ਵਰਡ ਪ੍ਰੋਸੈਸਰ, ਵੈੱਬ ਬਰਾਊਜ਼ਰ ਵਗੈਰਾ) ਪ੍ਰੋਗਰਾਮਾਂ ਨਾਲ਼ ਤਾਲਮੇਲ ਬਣਾ ਕੇ ਰੱਖਦਾ ਹੈ।
ਇੱਕ ਕਰਨਲ ਦੇ ਮੁੱਖ ਕੰਮ ਹੁੰਦੇ ਹਨ:
- ਮੈਮਰੀ ਮੈਨਜ ਕਰਨਾ (ਇਹ ਫ਼ੈਸਲੇ ਲੈਣੇ ਕਿ ਕੋਈ ਪ੍ਰੋਗਰਾਮ ਹੱਦ ਕਿੰਨ੍ਹੀ ਮੈਮਰੀ ਇਸਤੇਮਾਲ ਕਰੇ ਤਾਂ ਕਿ ਪੂਰਾ ਸਿਸਟਮ ਚੰਗੇ ਤਰੀਕੇ ਨਾਲ ਚਲੇ) ਅਤੇ
- ਡਿਸਕ ਡਰਾਇਵਾਂ ਨੂੰ ਮੈਨਜ ਕਰਨਾ।
ਹਵਾਲੇ
[ਸੋਧੋ]- ਕਰਨਲ ਦਾ ਮਤਲਬ
- ਆਪਰੇਟਿੰਗ ਸਿਸਟਮ ਆਰਗਨਾਇਜ਼ੇਸ਼ਨ Archived 2012-11-11 at the Wayback Machine.