ਸਮੱਗਰੀ 'ਤੇ ਜਾਓ

ਮਨਜ਼ੂਰ ਏਜਾਜ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਡਾ. ਮਨਜੂਰ ਏਜਾਜ਼ ਤੋਂ ਮੋੜਿਆ ਗਿਆ)

ਡਾਕਟਰ ਮਨਜ਼ੂਰ ਇਜਾਜ਼ (ਜਨਮ 1 ਜਨਵਰੀ 1949) ਇੱਕ ਵਾਸ਼ਿੰਗਟਨ ਵੱਸਦਾ ਉਘਾ ਪਾਕਿਸਤਾਨੀ ਲੇਖਕ, ਸਾਹਿਤਕ ਆਲੋਚਕ ਅਤੇ ਕਾਲਮਨਵੀਸ ਹੈ।[1]

ਜ਼ਿੰਦਗੀ

[ਸੋਧੋ]

ਮਨਜ਼ੂਰ ਏਜਾਜ਼ ਦਾ ਜਨਮ 60/5-L ਬੁਰਜਵਾਲਾ ਜ਼ਿਲ੍ਹਾ ਸਾਹੀਵਾਲ ਪੰਜਾਬ, ਪਾਕਿਸਤਾਨ ਵਿੱਚ ਪਹਿਲੀ ਜਨਵਰੀ 1949 ਨੂੰ ਹੋਇਆ। ਉਸਨੇ ਗੌਰਮਿੰਟ ਕਾਲਜ ਮਿੰਟਗੁੰਮਰੀ (ਸਾਹੀਵਾਲ ਦਾ ਪੁਰਾਣਾ ਨਾਂ) ਤੋਂ ਬੀ ਏ ਕੀਤੀ। ਉਹ ਰਾਸ਼ਟਰਵਾਦੀ ਵਿਦਿਆਰਥੀ ਸੰਗਠਨ ਦਾ ਸੰਸਥਾਪਕ ਮੈਂਬਰ ਸੀ, ਜੋ ਪੰਜਾਬ ਵਿੱਚ ਮੁੱਖ ਪ੍ਰਗਤੀਸ਼ੀਲ ਵਿਦਿਆਰਥੀ ਸੰਗਠਨ ਸੀ। ਉਸ ਨੇ ਪੰਜਾਬ ਯੂਨੀਵਰਸਿਟੀ, ਲਹੌਰ ਤੋਂ ਆਰਟਸ ਵਿੱਚ ਆਪਣੀ ਮਾਸਟਰ ਦੀ ਡਿਗਰੀ ਮੁਕੰਮਲ ਕੀਤੀ ਅਤੇ ਉਥੇ ਹੀ ਕੁਝ ਸਮਾਂ (1972-77) ਪੜ੍ਹਾਇਆ ਵੀ ਅਤੇ ਫਿਰ ਹਾਵਰਡ ਯੂਨੀਵਰਸਿਟੀ, ਵਾਸਿੰਗਟਨ ਤੋਂ ਅਰਥ ਸ਼ਾਸਤਰ ਵਿੱਚ ਪੀਐਚਡੀ ਕੀਤੀ। ਪੈਨਸਿਲਵਾਨੀਆ ਯੂਨੀਵਰਸਿਟੀ ਵਿੱਚ 1987 ਤੋਂ 1989 ਤੱਕ ਇਕਨਾਮਿਕਸ ਪੜ੍ਹਾਈ।

ਪੰਜਾਬੀ ਦੀ ਤਰੱਕੀ ਲਈ ਕੰਮ

[ਸੋਧੋ]

ਵੈਬਸਾਈਟਾਂ

[ਸੋਧੋ]

ਏਜ਼ਾਜ਼ ਹੋਰਾਂ ਵਿਚਾਰ ਦੇ ਨਾਂ ਤੇ ਪੰਜਾਬੀ ਬੋਲੀ ਦੀ ਇੱਕ ਵੈਬਸਾਈਟ ਬਣਾਈ ਜਿਸ ਤੇ ਪੰਜਾਬੀ ਵਿੱਚ ਸਿਆਸਤ, ਇਤਿਹਾਸ ਤੇ ਸਾਹਿਤ ਬਾਰੇ ਆਰਟੀਕਲ ਲਿਖੇ ਜਾਂਦੇ ਹਨ। ਏਸ ਵੈਬਸਾਈਟ ਤੇ ਸਿੰਧੀ ਤੇ ਅੰਗਰੇਜ਼ੀ ਵਿੱਚ ਵੀ ਆਰਟੀਕਲ ਹਨ।

ਅਪਣਾ (www.apnaorg.com) ਉਹਨਾਂ ਦੀ ਪੰਜਾਬੀ ਸਾਹਿਤ ਬਾਰੇ ਇੱਕ ਹੋਰ ਵੈਬਸਾਈਟ ਹੈ।

ਲਿਖਤਾਂ

[ਸੋਧੋ]
  • Epistemology of Development Economics
  • ਨਜ਼ਮਾਂ (ਕਾਵਿ-ਸੰਗ੍ਰਹਿ)
  • ਰਾਂਝਣ ਯਾਰ (ਨਾਟਕ)
  • My People, My Thought (ਲੇਖ-ਸੰਗ੍ਰਹਿ)
  • ਗਾਲਿਬ ਨਾਮਾ
  • ਅੰਦਾਜ਼-ਏ-ਬਿਅਨ ਔਰ (ਉਰਦੂ)
  • ਇਕ ਤੁਲਨਾਤਮਕ ਸ਼ਬਦਕੋਸ਼
  • ਉਪ-ਮਹਾਂਦੀਪ ਦੀਆਂ ਭਾਸ਼ਾਈ ਮੂਰਖਤਾਵਾਂ (ਅੰਗਰੇਜ਼ੀ)
  • ਪੰਜਾਬ ਦੀ ਲੋਕ ਤਾਰੀਖ਼
  • ਪੰਜਾਬ ਦੀ ਲੋਕ ਤਾਰੀਖ਼ (ਅੰਗਰੇਜ਼ੀ)
  • ਅਜੋਕੀ ਵਿਚਾਰਧਾਰਾ (ਪੰਜਾਬੀ ਲੇਖ)
  • ਬੁੱਲ੍ਹਾ ਨਾਮਾ (74 ਕਾਫ਼ੀਆਂ ਦੀ ਵਿਆਖਿਆ)
  • ਜਿੰਦੜੀਏ ਤਾਣ ਦੇਸਾਂ ਤੇਰਾ ਤਾਣਾ (ਪੰਜਾਬੀ ਸਵੈ ਜੀਵਨੀ)
  • ਰੂ ਮੇਂ ਹੇ ਰਕਸ਼-ਏ-ਉਮਰ (ਆਤਮਕਥਾ ਉਰਦੂ)
  • Life, I’ll Weave your Threads (ਆਤਮਕਥਾ ਅੰਗ੍ਰੇਜ਼ੀ)
  • ਵਾਰਿਸ ਨਾਮਾ (5 ਖੰਡ, ਹੀਰ 631 ਪਉੜੀਆਂ ਦੀ ਪੂਰੀ ਵਿਆਖਿਆ)
  • ਵਾਰਿਸ ਸ਼ਾਹ ਦੀ ਮੁਢਲੀ ਵਿਚਾਰਧਾਰਾ
  • ਵਾਰਿਸ ਸ਼ਾਹ ਦੀ ਵਿਚਾਰ ਪ੍ਰਣਾਲੀ
  • ਮੇਰੇ ਲੋਕ, ਮੇਰੇ ਵਿਚਾਰ (800 ਪੰਨੇ)

ਹਵਾਲੇ

[ਸੋਧੋ]
  1. www.amazon.com https://www.amazon.com/My-People-Thoughts-Manzur-Ejaz/dp/B009UGUOX8. Retrieved 2020-04-23. {{cite web}}: Missing or empty |title= (help)