ਸਮੱਗਰੀ 'ਤੇ ਜਾਓ

ਸਰਵੇਪੱਲੀ ਰਾਧਾਕ੍ਰਿਸ਼ਣਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਸਰਵੇਪੱਲੀ ਰਾਧਾਕਰਿਸ਼ਨ ਤੋਂ ਮੋੜਿਆ ਗਿਆ)
ਸਰਵੇਪੱਲੀ ਰਾਧਾਕ੍ਰਿਸ਼ਣਨ
సర్వేపల్లి రాధాకృష్ణ
ਭਾਰਤ ਦਾ ਰਾਸ਼ਟਰਪਤੀ
ਦਫ਼ਤਰ ਵਿੱਚ
13 ਮਈ 1962 – 13 ਮਈ 1967
ਪ੍ਰਧਾਨ ਮੰਤਰੀਜਵਾਹਰ ਲਾਲ ਨਹਿਰੂ
ਗੁਲਜ਼ਾਰੀ ਲਾਲ ਨੰਦਾ (Acting)
ਲਾਲ ਬਹਾਦੁਰ ਸ਼ਾਸਤਰੀ
ਗੁਲਜ਼ਾਰੀ ਲਾਲ ਨੰਦਾ (Acting)
ਇੰਦਰਾ ਗਾਂਧੀ
ਉਪ ਰਾਸ਼ਟਰਪਤੀਜ਼ਾਕਿਰ ਹੁਸੈਨ
ਤੋਂ ਪਹਿਲਾਂਰਾਜੇਂਦਰ ਪ੍ਰਸਾਦ
ਤੋਂ ਬਾਅਦਜ਼ਾਕਿਰ ਹੁਸੈਨ
ਭਾਰਤ ਦਾ ਉੱਪ-ਰਾਸ਼ਟਰਪਤੀ
ਦਫ਼ਤਰ ਵਿੱਚ
13 ਮਈ 1952 – 12 ਮਈ 1962
ਰਾਸ਼ਟਰਪਤੀਰਾਜੇਂਦਰ ਪ੍ਰਸਾਦ
ਤੋਂ ਪਹਿਲਾਂਪਦਵੀ ਸਥਾਪਤ
ਤੋਂ ਬਾਅਦਜ਼ਾਕਿਰ ਹੁਸੈਨ
ਨਿੱਜੀ ਜਾਣਕਾਰੀ
ਜਨਮ(1888-09-05)5 ਸਤੰਬਰ 1888
ਤੀਰੁੱਟਨੀ, ਬਰਤਾਨਵੀ ਰਾਜ (ਹੁਣ ਭਾਰਤ)
ਮੌਤ17 ਅਪ੍ਰੈਲ 1975(1975-04-17) (ਉਮਰ 86)
ਚੇਨੱਈ, ਭਾਰਤ
ਸਿਆਸੀ ਪਾਰਟੀਆਜ਼ਾਦ
ਜੀਵਨ ਸਾਥੀਸਿਵਾਕਾਮੂ ਰਾਧਾਕ੍ਰਿਸ਼ਣਨ
ਬੱਚੇ5 ਲੜਕੀਆਂ
1 ਲੜਕਾ
ਅਲਮਾ ਮਾਤਰVoorhees College
ਮਦਰਾਸ ਕ੍ਰਿਸਚੀਅਨ ਕਾਲਜ
ਪੇਸ਼ਾਦਾਰਸ਼ਨਿਕ
ਪ੍ਰੋਫੈਸਰ

ਡਾਕਟਰ ਸਰਵੇਪੱਲੀ ਰਾਧਾਕ੍ਰਿਸ਼ਣਨ (5 ਸਤੰਬਰ 1888–17 ਅਪ੍ਰੈਲ 1975) ਭਾਰਤ ਦੇ ਪਹਿਲੇ ਉਪ-ਰਾਸ਼ਟਰਪਤੀ (1952-1962) ਅਤੇ ਦੂਜੇ ਰਾਸ਼ਟਰਪਤੀ ਰਹੇ। ਉਨ੍ਹਾਂ ਦਾ ਜਨਮ ਦੱਖਣ ਭਾਰਤ ਦੇ ਤੀਰੁੱਟਨੀ ਸਥਾਨ ਵਿੱਚ ਹੋਇਆ ਸੀ, ਜੋ ਚੇਨਈ ਤੋਂ ੬੪ ਕਿਮੀ ਉੱਤਰ-ਪੂਰਵ ਵਿੱਚ ਹੈ। ਉਨ੍ਹਾਂ ਦਾ ਜਨਮ ਦਿਨ (੫ ਸਤੰਬਰ) ਭਾਰਤ ਵਿੱਚ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

ਜੀਵਨ

[ਸੋਧੋ]

ਡਾਕਟਰ ਸਰਵੇਪੱਲੀ ਰਾਧਾਕ੍ਰਿਸ਼ਣਨ ਭਾਰਤ ਦੇਸ਼ ਦੇ ਦੂਜੇ ਰਾਸ਼ਟਰਪਤੀ ਸਨ। ਡਾਕਟਰ ਰਾਧਾਕ੍ਰਿਸ਼ਣਨ ਨੇ ਆਪਣੇ ਜੀਵਨ ਦੇ ਮਹੱਤਵਪੂਰਣ 40 ਸਾਲ ਅਧਿਆਪਕ ਦੇ ਰੂਪ ਵਿੱਚ ਬਤੀਤ ਕੀਤੇ। ਉਨ੍ਹਾਂ ਨੇ ਆਪਣਾ ਜਨਮ ਦਿਨ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਣ ਦੀ ਇੱਛਾ ਵਿਅਕਤ ਕੀਤੀ ਸੀ ਅਤੇ ਸਾਰੇ ਦੇਸ਼ ਵਿੱਚ ਡਾਕਟਰ ਰਾਧਾਕ੍ਰਿਸ਼ਣਨ ਦਾ ਜਨਮ ਦਿਨ 5 ਸਤੰਬਰ ਨੂੰ ਮਨਾਇਆ ਜਾਂਦਾ ਹੈ।

ਦਰਸ਼ਨ

[ਸੋਧੋ]

ਰਾਧਾਕ੍ਰਿਸ਼ਣਨ ਨੇ ਪੂਰਬੀ ਅਤੇ ਪੱਛਮੀ ਚਿੰਤਨ ਵਿਚਾਲੇ ਪੁਲ ਉਸਾਰਨ ਦੀ ਕੋਸ਼ਿਸ਼ ਕੀਤੀ। ਉਸਨੇ ਬਿਨ੍ਹਾਂ ਪੜ੍ਹੇ ਪੂਰਬੀ ਚਿੰਤਨ ਦੀ ਕੀਤੀ ਪੱਛਮੀ ਆਲੋਚਨਾ" ਦਾ ਵਿਰੋਧ ਕੀਤਾ, ਪਰ ਨਾਲ ਹੀ ਪੱਛਮੀ ਦਾਰਸ਼ਨਿਕ ਅਤੇ ਧਾਰਮਿਕ ਵਿਚਾਰਾਂ ਨੂੰ ਭਾਰਤੀ ਚਿੰਤਨ ਵਿੱਚ ਜੋੜਿਆ।

ਅਦਵੈਤ ਵੇਦਾਂਤ

[ਸੋਧੋ]

ਰਾਧਾਕ੍ਰਿਸ਼ਣਨ ਨਵ-ਵੇਦਾਂਤ ਦਾ ਜੋਸ਼ੀਲਾ ਹਮਾਇਤੀ ਸੀ। ਉਸ ਦੇ ਤੱਤ-ਮੀਮਾਂਸਾ ਦੀਆਂ ਜੜ੍ਹਾਂ ਅਦਵੈਤ ਵੇਦਾਂਤ ਵਿੱਚ ਸੀ, ਪਰ ਉਸ ਨੇ ਸਮਕਾਲੀ ਸਮਝ ਲਈ ਅਦਵੈਤ ਵੇਦਾਂਤ ਦੀ ਪੁਨਰ ਵਿਆਖਿਆ ਕੀਤੀ।[1]

ਅਧਿਆਪਕ ਦਿਵਸ

[ਸੋਧੋ]

ਜਦੋਂ ਉਹ ਭਾਰਤ ਦੇ ਰਾਸ਼ਟਰਪਤੀ ਬਣੇ ਤਾਂ ਉਨ੍ਹਾਂ ਦੇ ਕੁੱਝ ਵਿਦਿਆਰਥੀਆਂ ਅਤੇ ਦੋਸਤਾਂ ਨੇ ਉਨ੍ਹਾਂ ਨੂੰ 5 ਸਤੰਬਰ ਨੂੰ ਆਪਣਾ ਜਨਮ ਦਿਨ ਮਨਾਉਣ ਦੀ ਆਗਿਆ ਦੇਣ ਦੀ ਬੇਨਤੀ ਕੀਤੀ। ਉਨ੍ਹਾਂ ਜਵਾਬ ਦਿੱਤਾ, ਮੇਰਾ ਜਨਮ ਦਿਨ ਮਨਾਉਣ ਦੀ ਬਜਾਏ, ਇਹ ਮੇਰੇ ਲਈ ਮਾਣ ਵਾਲੀ ਗੱਲ ਹੋਵੇਗੀ ਜੇ 5 ਸਤੰਬਰ ਨੂੰ ਅਧਿਆਪਕ ਦਿਵਸ ਵਜੋਂ ਮਨਾਇਆ ਜਾਵੇ। ਉਨ੍ਹਾਂ ਦਾ ਜਨਮ ਦਿਨ ਉਦੋਂ ਤੋਂ ਹੀ ਭਾਰਤ ਵਿੱਚ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ।

ਬਾਹਰੀ ਕੜੀਆਂ

[ਸੋਧੋ]

ਹਵਾਲੇ

[ਸੋਧੋ]