ਸਮੱਗਰੀ 'ਤੇ ਜਾਓ

ਆਦਾਬ (ਹਾਵਭਾਵ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਆਦਾਬ ( ਹਿੰਦੁਸਤਾਨੀ : آداب ( ਨਸਤਲੀਕ ), आदाब ( ਦੇਵਨਾਗਰੀ ) ), ਅਰਬੀ ਸ਼ਬਦ ਆਦਾਬ (آداب) ਤੋਂ, ਜਿਸਦਾ ਅਰਥ ਹੈ ਆਦਰ ਸਤਿਕਾਰ ਅਤੇ ਸਨਿਮਰਤਾ, ਭਾਰਤੀ ਉਪ-ਮਹਾਂਦੀਪ ਵਿੱਚ, ਮਿਲ਼ਣ ਵੇਲ਼ੇ ਉਰਦੂ ਬੋਲਣ ਵਾਲ਼ੇ ਵੱਲੋਂ ਹਾਵਭਾਵ ਪਰਗਟ ਕਰਨ ਲਈ ਵਰਤਿਆ ਜਾਂਦਾ ਹੱਥ ਦਾ ਸੰਕੇਤ ਹੈ।"Adaab in a Time of Allah Hafiz". Inside Islam (in ਅੰਗਰੇਜ਼ੀ (ਅਮਰੀਕੀ)). 2012-05-01. Retrieved 2020-10-08.</ref> ਇਸ ਵਿੱਚ ਸੱਜੇ ਹੱਥ ਨੂੰ ਅੱਖਾਂ ਦੇ ਸਾਹਮਣੇ ਚੁੱਕਣਾ ਸ਼ਾਮਲ ਹੈ, ਹਥੇਲੀ ਨੂੰ ਅੰਦਰ ਵੱਲ ਰੱਖਣਾ, ਜਦੋਂ ਕਿ ਉੱਪਰਲਾ ਧੜ ਅੱਗੇ ਵੱਲ ਝੁਕਾਇਆ ਜਾਂਦਾ ਹੈ।

ਇਹ ਸੰਕੇਤ ਦੱਖਣੀ ਏਸ਼ੀਆ ਦੇ ਗੰਗਾ-ਜਮਨੀ ਸੱਭਿਆਚਾਰ , ਖਾਸ ਕਰਕੇ ਉੱਤਰ ਪ੍ਰਦੇਸ਼ ਦੇ ਉਰਦੂ ਬੋਲਣ ਵਾਲੇ ਭਾਈਚਾਰਿਆਂ, ਹੈਦਰਾਬਾਦੀ ਮੁਸਲਮਾਨਾਂ ਅਤੇ ਪਾਕਿਸਤਾਨ ਦੇ ਮੁਹਾਜਿਰ ਲੋਕਾਂ ਨਾਲ਼ ਜੁੜਿਆ ਹੋਇਆ ਹੈ।

ਇਤਿਹਾਸ

[ਸੋਧੋ]

ਭਾਰਤ ਵਿੱਚ ਕੁਝ ਲੋਕ ਮੁਸਲਮਾਨਾਂ ਦੇ ਧਾਰਮਿਕ ਸਵਾਗਤ ਭਾਵ " ਅਸਲਾਮੁ ਅਲੈਕੁਮ " ਨੂੰ ਸਿਰਫ਼ ਮੁਸਲਮਾਨਾਂ ਦਾ ਸਮਝਦੇ ਸੀ।[ਹਵਾਲਾ ਲੋੜੀਂਦਾ], ਅਤੇ ਭਾਰਤ ਦੇ ਮੁਸਲਮਾਨ ਇੱਕ ਬਹੁ-ਧਰਮੀ ਅਤੇ ਬਹੁ-ਭਾਸ਼ਾਈ ਸਮਾਜ ਵਿੱਚ ਰਹਿੰਦੇ ਸਨ, ਇਸ ਲਈ ਨਮਸਕਾਰ ਦਾ ਇਹ ਵਿਕਲਪ ਤਿਆਰ ਕੀਤਾ ਗਿਆ ਸੀ। ਇਸਦੀ ਵਰਤੋਂ ਉੱਤਰੀ ਅਤੇ ਮੱਧ ਭਾਰਤ ਦੇ ਉੱਚ ਸੱਭਿਆਚਾਰ ਵਿੱਚ ਇੰਨੀ ਵਿਆਪਕ ਹੋ ਗਈ ਕਿ 'ਸਲਾਮ' ਦਾ ਜਵਾਬ 'ਆਦਾਬ' ਨਾਲ ਦੇਣਾ ਅਤੇ ਇਸਦੇ ਉਲਟ ਕਰਨਾ ਅਣਉਚਿਤ ਨਹੀਂ ਮੰਨਿਆ ਜਾਂਦਾ ਸੀ ਅਤੇ ਇਹ ਗੈਰ-ਮੁਸਲਿਮ ਘਰਾਂ ਵਿੱਚ ਵੀ ਅਕਸਰ ਵਰਤਿਆ ਜਾਂਦਾ ਸੀ।[1] ਆਦਾਬ ਦੀ ਵਰਤੋਂ ਭਾਰਤੀ ਸ਼ਹਿਰ ਹੈਦਰਾਬਾਦ ਵਿੱਚ ਖ਼ਾਸ ਤੌਰ 'ਤੇ ਪ੍ਰਚੱਲਤ ਹੈ, ਜਿੱਥੇ ਧਾਰਮਿਕ ਬਹੁਲਵਾਦ 'ਤੇ ਇਤਿਹਾਸਕ ਤੌਰ 'ਤੇ ਜ਼ੋਰ ਦਿੱਤਾ ਗਿਆ ਹੈ; ਖੇਤਰ ਦੇ ਨਿਜ਼ਾਮ ਦਾ ਕਥਨ ਹੈ: "ਹਿੰਦੂ ਅਤੇ ਮੁਸਲਮਾਨ ਮੇਰੀਆਂ ਦੋ ਅੱਖਾਂ ਵਾਂਗ ਹਨ... ਮੈਂ ਇੱਕ ਅੱਖ ਨੂੰ ਦੂਜੀ ਨਾਲ਼ੋਂ ਕਿਵੇਂ ਤਰਜੀਹ ਦੇ ਸਕਦਾ ਹਾਂ?" ਭਾਰਤ ਅਤੇ ਪਾਕਿਸਤਾਨ ਦੇ ਕੁਝ ਇਲਾਕਿਆਂ ਵਿੱਚ, ਇਸ ਵਾਕੰਸ਼ ਅਤੇ ਸੰਕੇਤ ਦੀ ਵਰਤੋਂ ਘੱਟ ਗਈ ਹੈ ਕਿਉਂਕਿ ਇਸਨੂੰ ਹੋਰ ਸ਼ੁਭਕਾਮਨਾਵਾਂ ਦੇ ਮੁਕਾਬਲੇ ਕਾਫ਼ੀ ਇਸਲਾਮੀ ਨਹੀਂ ਮੰਨਿਆ ਜਾਂਦਾ ਹੈ, ਹਾਲਾਂਕਿ ਇਸਨੂੰ ਬਹੁਤ ਸਾਰੇ ਲੋਕ ਪਸੰਦ ਕਰਦੇ ਹਨ ਜੋ ਅਜੇ ਵੀ ਇਸਦੇ ਰਲ਼ੇ ਮਿਲ਼ੇ ਸੁਭਾਅ ਕਾਰਨ ਇਸਦੀ ਵਰਤੋਂ ਕਰਦੇ ਹਨ।

ਹਵਾਲੇ

[ਸੋਧੋ]
  1. Kachru, Yamuna (31 October 2006). Hindi (in English). John Benjamins Publishing. p. 273. ISBN 978-90-272-9314-5.{{cite book}}: CS1 maint: unrecognized language (link)