ਐਡਗਰ ਵਾਲੇਸ
ਐਡਗਰ ਵਾਲੇਸ (1875–1932) 20ਵੀਂ ਸਦੀ ਦਾ ਬਰਤਾਨਵੀ ਲੇਖਕ ਸੀ।[1] ਜਾਸੂਸੀ ਗਲਪ, ਥ੍ਰਿਲਰ ਅਤੇ ਸਾਹਸੀ ਕਹਾਣੀਆਂ ਵਿੱਚ ਆਪਣੀ ਮੁਹਾਰਤ ਲਈ ਮਸ਼ਹੂਰ, ਵਾਲੇਸ ਨੇ 170 ਤੋਂ ਵੱਧ ਨਾਵਲ, 18 ਨਾਟਕ ਅਤੇ ਲਗਭਗ 1,000 ਛੋਟੀਆਂ ਕਹਾਣੀਆਂ ਦੇ ਨਾਲ-ਨਾਲ ਕਈ ਕਵਿਤਾਵਾਂ, ਪੱਤਰਕਾਰੀ ਲੇਖ ਅਤੇ ਸਕ੍ਰੀਨਪਲੇ ਲਿਖੇ। ਉਹਨਾਂ ਦੀ ਕਹਾਣੀ ਸੁਣਾਉਣ ਦੀ ਸ਼ਾਨਦਾਰ ਯੋਗਤਾ ਅਤੇ ਬੇਮਿਸਾਲ ਆਉਟਪੁੱਟ ਨੇ ਉਹਨਾਂ ਨੂੰ ਖ਼ਾਸ ਕਰਕੇ ਯੂਨਾਈਟਿਡ ਕਿੰਗਡਮ ਅਤੇ ਜਰਮਨੀ ਵਿੱਚ ਸਮਰਪਿਤ ਪਾਠਕ ਅਤੇ ਸਥਾਈ ਪ੍ਰਸਿੱਧੀ ਦਿਁਤੀ।
ਉਹ ਬ੍ਰਿਟਿਸ਼ ਜੁਰਮ ਗਲਪ ਵਿੱਚ ਇੱਕ ਮੋਢੀ ਸੀ। ਆਪਣੇ ਸਮੇਂ ਦੀ ਰੀਤ ਦੇ ਉਲਟ ਸ਼ੌਕੀਆ ਜਾਸੂਸਾਂ ਦੀ ਬਜਾਏ ਪੁਲਿਸ ਵਾਲਿਆਂ ਨੂੰ ਕੇਂਦਰੀ ਨਾਇਕ ਵਜੋਂ ਪੇਸ਼ ਕਰਨ ਵਾਲੇ ਪਹਿਲੇ ਵਿਅਕਤੀ ਵਜੋਂ ਮਸ਼ਹੂਰ ਹੋਏ। ਆਪਣੇ ਬਹੁਤ ਸਾਰੇ ਸਮਕਾਲੀ ਲੋਕਾਂ ਦੇ ਉਲਟ, ਵਾਲੇਸ ਨੇ ਲੜੀਵਾਰ ਨਾਵਲਾਂ ਦੀ ਬਜਾਇ ਇਕਹਿਰੇ ਅਜ਼ਾਦ ਨਾਵਲਾਂ ਨੂੰ ਤਰਜੀਹ ਦਿੱਤੀ। ਜਦੋਂ ਉਹਨਾਂ ਲੜੀਵਾਰ ਪਾਤਰ ਬਣਾਏ ਵੀ, ਤਾਂ ਜਾਣ-ਬੁੱਝ ਕੇ ਸਖ਼ਤ ਨਿਰੰਤਰਤਾ ਤੋਂ ਬਚਿਆ, ਤਾਂ ਕਿ ਹਰੇਕ ਨਾਵਲ ਨੂੰ ਪਿਛਲੀਆਂ ਕਿਸ਼ਤਾਂ ਪੜ੍ਹੇ ਬਿਨਾਂ, ਅਜ਼ਾਦ ਤੌਰ 'ਤੇ ਪੜ੍ਹਿਆ ਜਾ ਸਕੇ।
ਹਵਾਲੇ
[ਸੋਧੋ]- ↑ "Edgar Wallace | Thriller Novels, Detective Fiction & Crime Stories | Britannica". www.britannica.com (in ਅੰਗਰੇਜ਼ੀ). 2025-03-28. Retrieved 2025-04-26.