ਸਮੱਗਰੀ 'ਤੇ ਜਾਓ

ਕੁਮਾਰ ਗੰਧਰਵ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੁਮਾਰ ਗੰਧਰਵ
ਜਨਮ
ਸ਼ਿਵਪੁੱਤਰ ਸਿਦਾਰਮਈਆ ਕੋਮਕਾਲੀਮਥ

8 ਅਪਰੈਲ 1924
ਮੌਤ12 ਜਨਵਰੀ 1992
ਪੇਸ਼ਾਗਾਇਕੀ
ਬੱਚੇਕਲਾਪਿਨੀ ਕੋਮਕਾਲੀ

ਕੁਮਾਰ ਗੰਧਰਵ, ਅਸਲੀ ਨਾਂ ਸ਼ਿਵਪੁਤਰ ਸਿੱਧਰਾਮ ਕੋਮਕਾਲੀ (ਕੰਨੜ: ಶಿವಪುತ್ರಪ್ಪ ಸಿದ್ಧರಾಮಯ್ಯ ಕಂಕಾಳಿಮಠ) (8 ਅਪਰੈਲ 1924 - 12 ਜਨਵਰੀ 1992), ਇੱਕ ਹਿੰਦੁਸਤਾਨੀ ਸ਼ਾਸਤਰੀ ਗਾਇਕ ਸੀ। ਇਸਨੂੰ ਇਸ ਦੀ ਵਿਲੱਖਣ ਆਵਾਜ਼ ਲਈ ਜਾਣਿਆ ਜਾਂਦਾ ਹੈ ਅਤੇ ਇਸਨੇ ਕਿਸੇ ਘਰਾਣੇ ਦੀ ਪਰੰਪਰਾ ਨਾਲ ਜੁੜਨ ਤੋਂ ਇਨਕਾਰ ਕਰ ਦਿੱਤਾ ਸੀ। ਕੁਮਾਰ ਗੰਧਰਵ ਦਾ ਖਿਤਾਬ ਇਸਨੂੰ ਇੱਕ ਅਨੋਖਾ ਬੱਚਾ ਹੋਣ ਦੇ ਕਾਰਨ ਦਿੱਤਾ ਗਿਆ ਸੀ।

ਨਿੱਜੀ ਜੀਵਨ

[ਸੋਧੋ]

ਗੰਧਰਵ ਨੇ 1946 ਵਿੱਚ ਭਾਨੂਮਤੀ ਕੰਸ ਨਾਲ ਵਿਆਹ ਕਰਵਾਇਆ ਸੀ ਜਿਹੜੀ ਕੀ ਬੀ. ਆਰ. ਦਿਓਧਰ ਦੇ ਸਕੂਲ ਵਿੱਚ ਇੱਕ ਵਿਦਿਆਰਥੀ ਵਜੋਂ ਪੜਨ ਲਈ ਦਾਖਲ ਹੋਈ ਸੀ ਅਤੇ ਗੰਧਰਵ ਨੂੰ ਉਸ ਦਾ ਅਧਿਆਪਕ ਨਿਯੁਕਤ ਕੀਤਾ ਗਿਆ ਸੀ। ਦੋਵਾਂ ਨੂੰ ਆਪਸ ਵਿੱਚ ਪਿਆਰ ਹੋ ਗਿਆ ਤੇ ਫੇਰ ਉਹਨਾਂ ਦਾ ਵਿਆਹ ਹੋ ਗਿਆ ਅਤੇ ਉਸ ਤੋਂ ਬਾਅਦ 1947 ਵਿੱਚ ਉਹ ਲੋਕ ਦੇਵਾਸ ਚਲੇ ਗਏ। ਇਸ ਕਦਮ ਤੋਂ ਤੁਰੰਤ ਬਾਅਦ, ਗੰਧਰਵ ਟੀ. ਬੀ. ਨਾਲ ਗ੍ਰਸਤ ਹੋ ਗਿਆ ਸੀ, ਪਰ ਨਵੀਆਂ ਦਵਾਈਆਂ, ਸਮਰਪਿਤ ਡਾਕਟਰਾਂ ਅਤੇ ਭਾਨੂਮਤੀ ਦੀ ਨਰਸਿੰਗ ਦੀ ਮਦਦ ਨਾਲ ਉਹ ਠੀਕ ਹੋ ਗਿਆ।

ਗੰਧਰਵ ਦੇ ਪਹਿਲੇ ਪੁੱਤਰ, ਮੁਕੂਲ ਸ਼ਿਵਪੁਤਰਾ ਦਾ ਜਨਮ 1956 ਵਿੱਚ ਹੋਇਆ ਸੀ।[1] ਉਨ੍ਹਾਂ ਦੇ ਦੂਜੇ ਪੁੱਤਰ ਯਸ਼ੋਵਰਧਨ ਦਾ ਜਨਮ 1961 ਵਿੱਚ ਹੋਇਆ ਸੀ ਪਰ ਭਾਨੂਮਤੀ ਦੀ ਬੱਚੇ ਦੇ ਜਨਮ ਦੌਰਾਨ ਮੌਤ ਹੋ ਗਈ ਸੀ। ਉਸ ਦੀ ਮੌਤ ਤੋਂ ਤੁਰੰਤ ਬਾਅਦ, ਗੰਧਰਵ ਨੇ ਵਸੁੰਧਰਾ ਸ਼੍ਰੀਖੰਡੇ ਨਾਲ ਵਿਆਹ ਕਰਵਾ ਲਿਆ, ਜੋ ਦੇਵਧਰ ਦੇ ਸਕੂਲ ਵਿੱਚ ਉਸ ਦੇ ਇੱਕ ਹੋਰ ਸਾਥੀ ਵਿਦਿਆਰਥੀ ਸਨ। ਉਨ੍ਹਾਂ ਦੀ ਧੀ, ਕਲਪਿਨੀ ਕੋਮਕਾਲੀ, ਇੱਕ ਪ੍ਰਸਿੱਧ ਗਾਇਕਾ ਹੈ।

  1. Banerjee, Shoumojit (2018-03-31). "Vocalist Mukul Shivputra to tour south India". The Hindu (in Indian English). ISSN 0971-751X. Retrieved 2021-02-24.