ਗਾਂਧੀ ਸਮਾਰਕ ਨਿਧੀ
ਦਿੱਖ

ਗਾਂਧੀ ਸਮਾਰਕ ਨਿਧੀ (ਹਿੰਦੀ:गाँधी स्मारक निधि) ਜਿਸ ਨੂੰ ਗਾਂਧੀ ਕੌਮੀ ਯਾਦਗਰ ਫੰਡ ਵੀ ਕਿਹਾ ਜਾਂਦਾ ਹੈ, ਇੱਕ ਯਾਦਗਾਰ ਟਰੱਸਟ ਹੈ ਜੋ ਭਾਰਤ ਦੀ ਕੇਂਦਰ ਸਰਕਾਰ ਦੁਆਰਾ ਮਹਾਤਮਾ ਗਾਂਧੀ ਦੇ ਜੀਵਨ ਦੀ ਯਾਦ ਵਿੱਚ ਸਥਾਪਿਤ ਕੀਤਾ ਗਿਆ ਹੈ। ਇਹ ਭਾਰਤ ਦੇ ਸੁਤੰਤਰਤਾ ਅੰਦੋਲਨ ਦੌਰਾਨ ਮਹਾਤਮਾ ਗਾਂਧੀ ਦੀਆਂ ਗਤੀਵਿਧੀਆਂ ਨਾਲ ਜੁੜੀਆਂ ਵੱਖ ਵੱਖ ਥਾਵਾਂ ਦੇ ਰੱਖ-ਰਖਾਅ ਲਈ ਫੰਡ ਦਿੰਦਾ ਹੈ ਅਤੇ ਗਾਂਧੀ ਅਤੇ ਚਿੰਤਨ ਬਾਰੇ ਸਾਹਿਤ ਦਾ ਇੱਕ ਪ੍ਰਮੁੱਖ ਨਿਰਮਾਤਾ ਵੀ ਹੈ।[1]
ਟਰੱਸਟ ਲਈ ਸ਼ੁਰੂਆਤੀ 1949 ਵਾਲ਼ੀ ਜਨਤਕ ਫੰਡ ਉਗਰਾਹੀ ਬਹੁਤ ਸਫਲ ਮੰਨਿਆ ਗਿਆ ਸੀ, ਅਤੇ ਡਾ. ਮਾਰਟਿਨ ਲੂਥਰ ਕਿੰਗ ਜੂਨੀਅਰ ਨੇ ਲਿਖਿਆ ਕਿ ਇਕੱਤਰ ਕੀਤਾ ਗਿਆ $130 ਮਿਲੀਅਨ ਡਾਲਰ (2020 ਦੇ ਹਿਸਾਬ 1.41 ਬਿਲੀਅਨ ਡਾਲਰ ਦੇ ਬਰਾਬਰ) "ਸ਼ਾਇਦ ਸੰਸਾਰ ਦੇ ਇਤਿਹਾਸ ਵਿੱਚ ਕਿਸੇ ਇੱਕ ਵਿਅਕਤੀ ਦੀ ਯਾਦ ਵਿੱਚ ਸਭ ਤੋਂ ਵੱਡਾ, ਆਪ ਮੁਹਾਰਾ, ਜਨਤਕ ਮੁਦਰਾ ਯੋਗਦਾਨ ਸੀ।"[2]
ਹਵਾਲੇ
[ਸੋਧੋ]- ↑ ਕਿਤਾਬ-ਭਾਰਤੀ ਕਾਵਿ-ਸ਼ਾਸਤਰ ( ਡਾ.ਸ਼ੁਕਦੇਵ ਸ਼ਰਮਾ)
- ↑ King Jr., Martin Luther (July 1959). "My Trip to the Land of Gandhi". Ebony. (from) The Martin Luther King, Jr. Research and Education Institute, Stanford University. Retrieved 2020-09-07.