ਗਾਣ ਸ਼ੈਲੀ ਦੀਆਂ ਕਿਸਮਾਂ
ਗਾਣ ਸ਼ੈਲੀ ਦੀਆਂ ਕਿਸਮਾਂ, ਉਹਨਾਂ ਦੀ ਪਰਿਭਾਸ਼ਾ ਅਤੇ ਸੰਖੇਪ ਜਾਣਕਾਰੀ ਹੇਠ ਦਿੱਤੇ ਅਨੁਸਾਰ ਹੈ।[1]
ਗਾਣ ਸ਼ੈਲੀ ਦੀਆਂ ਕਿਸਮਾਂ -
[ਸੋਧੋ]ਸਰਗਮ -
[ਸੋਧੋ]ਜਦੋਂ ਕਿਸੇ ਰਾਗ ਦੇ ਸੁਰਾਂ ਨੂੰ ਤਾਲਬੱਧ ਕਰਕੇ ਗਾਇਆ ਜਾਂਦਾ ਹੈ ਤਾਂ ਉਸ ਨੂੰ ਸਰਗਮ ਕਹਿੰਦੇ ਹਨ। ਉਦਾਹਰਨ ਵੱਜੋਂ- 'ਸੰ ਸੰ ਧ ਪ, ਗ ਰੇ ਸ ਰੇ , ਗ -ਪ ਗ' ਭੂਪਾਲੀ ਰਾਗ ਦੀ ਸਰਗਮ ਹੈ। ਹਾਲਾਂਕਿ ਕੁੱਝ ਲੋਕ ਇਸ ਨੂੰ ਸੁਰ-ਮਾਲਿਕਾ ਕਹਿੰਦੇ ਹਨ। ਸੰਗੀਤ ਦੇ ਨਵੇਂ ਵਿਦਿਆਰਥੀ ਨੂੰ ਪਹਿਲਾਂ ਸਰਗਮਾਂ ਹੀ ਸਿਖਾਇਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ ਸੱਤ ਸ਼ੁੱਧ ਸੁਰ ਲਗਾਏ ਜਾਂਦੇ ਹਨ। ਸਰਗਮਾਂ ਸੰਗੀਤ ਸਿਖਣ ਦੀ ਪਹਿਲੀ ਪੌਡੀ ਹੁੰਦੀ ਹੈ। ਸਬ ਤੋਂ ਪਹਿਲੀ ਸਰਗਮ 'ਸ ਰੇ ਗ ਮ ਪ ਧ ਨੀ ਸੰ' (ਅਰੋਹ) 'ਸੰ ਨੀ ਧ ਪ ਮ ਗ ਰੇ ਸ'(ਅਵਰੋਹ) ਸ਼ੁਰੂਆਤੀ ਤੌਰ ਤੇ ਵਿਦਿਆਰਥੀ ਨੂੰ ਸਰਗਮਾਂ ਦੁਆਰਾ ਸੁਰਾਂ ਨਾਲ ਜਾਣੂ ਕਰਵਾਇਆ ਜਾਂਦਾ ਹੈ। ਹੌਲੀ ਹੌਲੀ ਤਬਲੇ ਦੀ ਸੰਗਤ ਦੇ ਕੇ ਤਾਲ ਨਾਲ ਜਾਣੂ ਕਰਵਾਇਆ ਜਾਂਦਾ ਹੈ। ਸਰਗਮਾਂ ਹੀ ਸੰਗੀਤ ਅਤੇ ਰਾਗ ਸਿਖਣ ਦੇ ਦਰਵਾਜ਼ੇ ਖੋਲਦੀਆਂ ਹਨ।ਸ਼ੁਰੂ ਸ਼ੁਰੂ ਵਿੱਚ ਸੁਰ ਸਿੱਧੇ ਤੌਰ ਤੇ ਸਿਖਾਏ ਜਾਂਦੇ ਹਨ। ਹੌਲੀ ਹੌਲੀ ਦੁਗਣੇ, ਤਿਗੁਣੇ ਅਤੇ ਵਕ੍ਰ ਰੱਖ ਕੇ ਸਰਗਮਾਂ ਸਿਖਾਇਆਂ ਜਾਦੀਆਂ ਹਨ। ਸਰਗਮਾਂ ਕਿਸੇ ਵੀ ਰਾਗ ਦੀ ਨੀਹ ਹੁੰਦੀਆਂ ਹਨ।
ਲਕਸ਼ਣ ਗੀਤ -
[ਸੋਧੋ]ਜਦੋਂ ਕਿਸੇ ਰਚਨਾ ਨੂੰ ਜਿਸ ਰਾਗ ਵਿੱਚ ਗਾਈਆਂ ਜਾਂ ਰਿਹਾ ਹੋਵੇ ਅਤੇ ਉਸ ਰਚਨਾ ਵਿੱਚ ਉਸੇ ਰਾਗ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੋਵੇ ਤਾਂ ਉਸ ਨੂੰ ਲਕਸ਼ਣ ਗੀਤ ਕਿਹਾ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਮੰਨ ਲਓ ਕੀ ਕੋਈ ਰਚਨਾ ਰਾਗ ਭੁਪਾਲੀ ਵਿੱਚ ਸੁਰ ਬੱਧ ਕੀਤੀ ਗਈ ਹੈ ਅਤੇ ਉਸ ਗੀਤ ਵਿੱਚ ਰਾਗ ਭੁਪਾਲੀ ਬਾਰੇ ਗੀਤ ਦੇ ਰੂਪ ਵਿੱਚ ਜਾਣਕਾਰੀ ਦਿੱਤੀ ਜਾਵੇ ਅਤੇ ਇਹ ਰਚਨਾ ਕਿਸੇ ਤਾਲ ਵਿੱਚ ਸੁਰ ਬੱਧ ਕੀਤੀ ਗਈ ਹੋਵੇ ਤਾਂ ਇਸ ਨੂੰ ਲਕਸ਼ਣ ਗੀਤ ਕਿਹਾ ਜਾਵੇਗਾ। ਲਕਸ਼ਣ ਗੀਤ ਵਿੱਚ ਸਥਾਈ ਅਤੇ ਅੰਤਰਾ ਦੋਵੇਂ ਹੁੰਦੇ ਹਨ।
ਉਦਾਹਰਣ ਲਈ ਰਾਗ ਬਿਲਾਵਲ ਦਾ ਲਕਸ਼ਣ ਗੀਤ ਇਸ ਤਰਾਂ ਹੈ-
ਸਥਾਈ - " ਕਹਤ ਬਿਲਾਵਲ ਭੇਦ ਚਤੁਰ ਸਬ । ਮੇਲ ਮਿਲਾਵਤ ਸ਼ੁੱਧ ਸੁਰਨ ਕੋ, ਪ੍ਰਾਤ ਸਮੇਂ ਨਿਤ ਪ੍ਰਥਮ ਪਹਿਰ ਤਬ।
ਅੰਤਰਾ- ਧੈਵਤ ਵਾਦੀ ਗ ਸੰਵਾਦੀ , ਅਸ਼ਟ ਭੇਦ ਸਬ ਗਾਏ ਮਧੁਰ ਤਬ। ਸੰ ਨੀ ਧਪ, ਧਨੀ ਧਪ, ਮਗ ਮਰੇ ਸਰੇ ਸਸ।"
ਉੱਪਰ ਦਿੱਤਾ ਲਕਸ਼ਣ ਗੀਤ ਰਾਗ ਬਿਲਾਵਲ ਬਾਰੇ ਸਾਰੀ ਜਾਣਕਾਰੀ ਦੇ ਰਿਹਾ ਹੈ ਕਿ ਇਸ ਰਾਗ ਵਿੱਚ ਕਿੰਨੇ ਅਤੇ ਕਿਹੜੇ ਸੁਰ ਲਗਦੇ ਹਨ, ਇਸ ਰਾਗ ਦੇ ਗਾਉਣ ਦਾ ਸਮਾਂ ਕੀ ਹੈ,
ਵਾਦੀ ਅਤੇ ਸੰਵਾਦੀ ਸੁਰ ਕਿਹੜੇ ਹਨ ਵਗੈਰਾ ਵਗੈਰਾ।
ਲਕਸ਼ਣ ਗੀਤ ਨੂੰ ਯਾਦ ਕਰ ਲੈਣ ਨਾਲ ਰਾਗ ਦਾ ਸ਼ਾਸਤ੍ਰੀ ਵਿਵਰਣ ਪਤਾ ਲਾਗ ਜਾਂਦਾ ਹੈ।
ਧ੍ਰੁਪਦ-
[ਸੋਧੋ]ਧ੍ਰੁਪਦ ਗਾਣ ਦੀ ਐਸੀ ਸ਼ੈਲੀ ਹੈ ਜਿਸ ਵਿੱਚ ਤਾਲ ਸ਼ੁਰੂ ਹੋ ਜਾਣ ਤੋਂ ਬਾਅਦ ਤਾਨਾਂ ਨਹੀਂ ਲੀਤੀਆਂ ਜਾਂਦੀਆਂ। ਤਾਨਾਂ ਦੀ ਥਾਂ ਤੇ ਦੁਗਣ,ਤਿਗੁਣ,ਚੋਗੁਣ ਇਤਿਆਦੀ ਤਰਾਂ ਦੀਆਂ ਲਯਕਾਰੀਆਂ ਦਿਖਾਈਆਂ ਜਾਦੀਆਂ ਹਨ। ਤਾਨਾਂ ਦੀ ਥਾਂ ਅਲਾਪ ,ਜਿਹੜਾ ਕੀ ਤਾਲ ਸ਼ੁਰੂ ਹੋਣ ਤੋਂ ਪਹਿਲਾਂ ਲਿਆ ਜਾਂਦਾ ਹੈ, ਲੈ ਲੈਂਦਾ ਹੈ। ਅਲਾਪ ਜ਼ਿਆਦਾਤਰ ਨੋਮ-ਤੋਮ ਦੁਆਰਾ ਕੀਤਾ ਜਾਂਦਾ ਹੈ। ਸੁਰਾਂ ਦਾ ਸਿੰਗਾਰ ਕਰਦੇ ਸਮੇਂ ਮੁਰਕੀ ਦੀ ਥਾਂ ਗਮਕ ਅਤੇ ਮੀਂਡ ਵਗੈਰਾ ਦੀ ਵਰਤੋਂ ਕੀਤੀ ਜਾਂਦੀ ਹੈ।
ਧ੍ਰੁਪਦ ਇਛ ਜ਼ਿਆਦਾਤਰ ਸਿੰਗਾਰ,ਵੀਰ ਅਤੇ ਸ਼ਾਂਤ ਰਸ ਦੇ ਗੀਤ ਗਾਏ ਜਾਂਦੇ ਹਨ। ਧ੍ਰੁਪਦ ਇੱਕ ਪੁਰਾਣੀ ਗਾਣ ਸ਼ੈਲੀ ਹੈ ਜਦੋਂ ਤਬਲੇ ਦੀ ਥਾਂ ਤੇ ਪਖਾਵਜ ਵਜਾਇਆ ਜਾਂਦਾ ਸੀ ਇਸ ਕਰਕੇ ਧ੍ਰੁਪਦ ਨੂੰ ਸਿਰਫ ਓਹਨਾਂ ਤਾਲਾਂ ਵਿੱਚ ਗਾਇਆ ਜਾਂਦਾ ਹੈ ਜਿਹੜੀਆਂ ਪਖਾਵਜ ਤੇ ਵਜਾਇਆਂ ਜਾਂਦੀਆਂ ਹਨ ਜਿਵੇਂ ਚਾਰ ਤਾਲ, ਸੂਲ ਤਾਲ, ਬ੍ਰਹਮ ਤਾਲ ਇਤਿਆਦੀ।
ਧ੍ਰੁਪਦ ਭਾਰੀ ਅਤੇ ਮੋਤੀ ਆਵਾਜ਼ ਵਿੱਚ ਮਧੁਰ ਲਗਦਾ ਹੈ। ਇਸ ਲੈ ਔਰਤਾਂ ਇਸ ਨੂੰ ਬਹੁਤ ਘੱਟ ਗਾਉਂਦਿਆਂ ਹਨ।
ਮੰਨਿਆਂ ਜਾਂਦਾ ਹੈ ਕਿ ਧ੍ਰੁਪਦ ਦਾ ਜਨਮ ਪੰਦਰਹਵੀਂ ਸਦੀ ਵਿੱਚ ਰਾਜਾ ਮਾਨਸਿੰਘ ਤੋਮਰ ਦੁਆਰਾ ਹੋਇਆ ਸੀ। ਸਵਾਮੀ ਹਰੀਦਾਸ, ਮੀਆਂ ਤਾਨਸੇਨ, ਗੋਪਾਲ ਨਾਇਕ ਬਹੁਤ ਵੱਡੇ ਧਰੁਪਦੀਏ ਹੋਏ ਹਨ।
ਟੱਪਾ-
[ਸੋਧੋ]ਇਸ ਸ਼ੈਲੀ ਦੇ ਜਨਮ ਦਾਤਾ ਸ਼ੋਰੀ ਮੀਆਂ ਨਾਮ ਦੇ ਸੰਗੀਤਕਾਰ ਮੰਨੇਂ ਜਾਂਦੇ ਹਨ। ਇਸ ਸ਼ੈੱਲੀ ਵਿੱਚ ਬੋਲ ਘੱਟ ਅਤੇ ਤਾਨਾਂ ਲੰਬੀਆਂ ਹੁੰਦੀਆਂ ਹਨ।
ਇਸ ਦੇ ਬੋਲ ਫਾਰਸੀ,ਉਰਦੂ,ਪੰਜਾਬੀ ਅਤੇ ਹਿੰਦੀ ਭਾਸ਼ਾ ਵਿੱਚ ਹੁੰਦੇ ਹਨ। ਇਸ ਸ਼ੈੱਲੀ ਦੀਆਂ ਰਚਨਾਵਾਂ ਸਿੰਗਾਰ ਪ੍ਰਧਾਨ ਹੁੰਦੀਆਂ ਹਨ। ਟੱਪੇ ਨੂੰ ਉਹਨਾਂ ਰਾਗਾਂ ਵਿੱਚ ਗਾਇਆ ਜਾਂਦਾ ਹੈ ਜਿਨ੍ਹਾਂ ਵਿੱਚ ਦੂਜੇ ਰਾਗਾਂ ਦਾ ਮਿਸ਼ਰਣ ਅਸਾਨੀ ਨਾਲ ਹੋ ਜਾਵੇ ਜਿਵੇਂ ਪੀਲੂ,ਕਾਫੀ,ਭੈਰਵੀ ਇਤਿਆਦੀ।
ਠੁਮਰੀ -
[ਸੋਧੋ]ਇਹ ਸ਼ੈਲੀ ਸਾਰਿਆਂ ਤੋਂ ਵੱਖਰੀ ਹੈ। ਜ਼ਿਆਦਾਤਰ ਇਸ ਵਿੱਚ ਵਿਯੋਗ ਅਤੇ ਸਿੰਗਾਰ ਰਸ ਵਾਲੇ ਗੀਤ ਹੁੰਦੇ ਹਨ। ਇਸ ਨੂੰ ਉਹਨਾਂ ਰਾਗਾਂ ਵਿੱਚ ਗਾਇਆ ਜਾਂਦਾ ਹੈ ਜਿਨ੍ਹਾਂ ਵਿੱਚ ਦੂਜੇ ਰਾਗਾਂ ਦਾ ਮਿਸ਼ਰਣ ਅਸਾਨੀ ਨਾਲ ਹੋ ਜਾਵੇ ਜਿਵੇਂ ਪੀਲੂ,ਕਾਫੀ,ਭੈਰਵੀ,ਝਿੰਝੋਟੀ ਇਤਿਆਦੀ।
ਦੀਪਚੰਦੀ ਤਾਲ ਠੁਮਰੀ ਲਈ ਐਸਬਿ ਤੋਂ ਢੁਕਵੀਂ ਤਾਲ ਮੰਨੀਂ ਜਾਂਦੀ ਹੈ। ਇਸ ਸ਼ੈਲੀ ਉੱਤੇ ਕਈ ਪ੍ਰਾਂਤਾਂ ਦਾ ਅਸਰ ਹੋਣ ਕਰਕੇ ਇਸਦੇ ਨਾਮ ਵੀ ਅਲੱਗ-ਅਲੱਗ ਪੈ ਗਏ ਜਿਵੇਂ ਲਖਨਊ ਠੁਮਰੀ,ਬਨਾਰਸ ਠੁਮਰੀ, ਦਿੱਲੀ ਦੀ ਠੁਮਰੀ, ਪੰਜਾਬੀ ਠੁਮਰੀ ਵਗੈਰਾ-ਵਗੈਰਾ।