ਚੀਨ ਦੀ ਨੈਸ਼ਨਲ ਲਾਇਬ੍ਰੇਰੀ
ਦਿੱਖ
ਚੀਨ ਦੀ ਰਾਸ਼ਟਰੀ ਲਾਇਬ੍ਰੇਰੀ ( Chinese: 中国国家图书馆 ; NLC ) ਚੀਨ ਦੀ ਰਾਸ਼ਟਰੀ ਲਾਇਬ੍ਰੇਰੀ ਹੈ ਅਤੇ ਦੁਨੀਆ ਦੀਆਂ ਸਭ ਤੋਂ ਵੱਡੀਆਂ ਲਾਇਬ੍ਰੇਰੀਆਂ ਵਿੱਚੋਂ ਇੱਕ ਹੈ। ਇਸ ਵਿੱਚ ਦਸੰਬਰ 2020 ਤੱਕ 4.1 ਕਰੋੜ ਤੋਂ ਵੱਧ ਵਸਤੂਆਂ ਹਨ।[1] ਇਹ ਦੁਨੀਆ ਵਿੱਚ ਚੀਨੀ ਸਾਹਿਤ ਅਤੇ ਇਤਿਹਾਸਕ ਦਸਤਾਵੇਜ਼ਾਂ ਦਾ ਸਭ ਤੋਂ ਵੱਡਾ ਸੰਗ੍ਰਹਿ[2] ਅਤੇ ਇਹ 280,000 ਵਰਗ ਮੀਟਰ ਦੇ ਖੇਤਰ ਵਿੱਚ ਫੈਲੀ ਹੋਈ ਹੈ।[3] ਨੈਸ਼ਨਲ ਲਾਇਬ੍ਰੇਰੀ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰਾਲੇ ਦੁਆਰਾ ਸਪਾਂਸਰ ਕੀਤੀ ਇੱਕ ਲੋਕ ਭਲਾਈ ਸੰਸਥਾ ਹੈ।