ਚੋਡਗਾਮ ਅੰਮਨਾ ਰਾਜਾ
ਸੀ. ਅੰਮਨਾ ਰਾਜਾ | |
---|---|
ਰਾਜ ਸਭਾ, ਭਾਰਤੀ ਸੰਸਦ | |
ਹਲਕਾ | ਅੱਤਿਲੀ ਅਤੇ ਇਲੁਰੁ ਆਂਧਰਾ ਪ੍ਰਦੇਸ਼ |
ਨਿੱਜੀ ਜਾਣਕਾਰੀ | |
ਜਨਮ | 6 ਜੂਨ1909 ਬਾਂਦਰ, ਮਦਰਾਸ ਪ੍ਰਾਂਤ, ਬਰਤਾਨਵੀ ਰਾਜ (ਹੁਣਆਂਧਰਾ ਪ੍ਰਦੇਸ਼) |
ਮੌਤ | 22 ਫਰਵਰੀ 1999 ਹੈਦਰਾਬਾਦ, ਆਂਧਰਾ ਪ੍ਰਦੇਸ਼ |
ਜੀਵਨ ਸਾਥੀ | ਚੋਡਗਾਮ ਜਨਾਰਧਨ ਰਾਓ |
ਬੱਚੇ | 1 ਬੇਟਾ ਚੋਡਗਾਮ ਕਿਸ਼ੋਰ ਅਤੇ 1 ਬੇਟੀ ਉਰਮਿਲਾ |
ਰਿਹਾਇਸ਼ | ਨਵੀਂ ਦਿੱਲੀ |
ਅਲਮਾ ਮਾਤਰ | ਕੁਈਨ ਮੈਰੀ'ਜ ਕਾਲਜ[1] |
ਸੀ. ਅੰਮੰਨਾ ਰਾਜਾ ਜਾਂ ਚੋਡਾਗਾਮ ਅੰਮੰਨਾ ਰਾਜਾ ਬੀ.ਏ. (6 ਜੂਨ 1909 - 22 ਫਰਵਰੀ 1999) ਇੱਕ ਭਾਰਤੀ ਸੁਤੰਤਰਤਾ ਅੰਦੋਲਨ ਕਾਰਕੁਨ ਅਤੇ ਆਂਧਰਾ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਸੀ।
ਉਸ ਦਾ ਜਨਮ 6 ਜੂਨ 1909 ਨੂੰ ਬਾਂਦਰ ਵਿੱਚ ਗੰਧਮ ਵੀਰੱਈਆ ਨਾਇਡੂ ਅਤੇ ਨਾਗਰਤਨੰਮਾ ਦੇ ਘਰ ਹੋਇਆ ਸੀ। ਉਹ ਗਿਆਰਾਂ ਬੱਚਿਆਂ ਵਿੱਚੋਂ ਇੱਕ ਸੀ। ਉਸ ਨੇ ਰਾਜਾਮੁੰਦਰੀ ਵਿੱਚ ਸਿੱਖਿਆ ਪ੍ਰਾਪਤ ਕੀਤੀ ਅਤੇ 1932 ਵਿੱਚ ਮਦਰਾਸ ਵਿੱਚ ਗ੍ਰੈਜੂਏਸ਼ਨ (ਬੀਏ) ਅਤੇ ਐਲਟੀ ਪੂਰੀ ਕੀਤੀ। ਆਪਣੇ ਪਿਤਾ ਦੀ ਸੇਵਾਮੁਕਤੀ ਤੋਂ ਬਾਅਦ, ਉਸ ਨੇ ਕੁਝ ਸਮੇਂ ਲਈ ਸਿਕੰਦਰਾਬਾਦ ਅਤੇ ਬਾਪਟਲਾ ਵਿੱਚ ਅਧਿਆਪਕਾ ਵਜੋਂ ਕੰਮ ਕੀਤਾ।
ਉਹ 1937 ਵਿੱਚ ਮਦਰਾਸ ਵਿਧਾਨ ਸਭਾ ਵਿੱਚ ਸਰੋਜਨੀ ਨਾਇਡੂ ਅਤੇ ਦੁਰਗਾਬਾਈ ਦੇਸ਼ਮੁਖ ਦੇ ਸਮਰਥਨ ਨਾਲ ਭਾਰਤੀ ਰਾਸ਼ਟਰੀ ਕਾਂਗਰਸ ਦੀ ਮੈਂਬਰ ਵਜੋਂ ਏਲੂਰੂ ਹਲਕੇ ਤੋਂ ਚੁਣੀ ਗਈ ਸੀ। ਸਤੰਬਰ 1939 ਵਿੱਚ ਦੂਜੇ ਵਿਸ਼ਵ ਯੁੱਧ ਦੀ ਸ਼ੁਰੂਆਤ ਦੇ ਨਾਲ, ਕਾਂਗਰਸ ਪਾਰਟੀ ਦੇ ਸਾਰੇ ਮੈਂਬਰਾਂ ਨੇ ਵਿਧਾਨ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਉਸ ਦਾ ਵਿਆਹ 27 ਅਗਸਤ 1940 ਨੂੰ ਸ਼੍ਰੀ ਚੋਡਾਗਮ ਜਨਾਰਧਨ ਰਾਓ ਨਾਲ ਹੋਇਆ। ਉਨ੍ਹਾਂ ਦੀ ਇੱਕ ਧੀ ਉਰਮਿਲਾ ਅਤੇ ਪੁੱਤਰ ਕਿਸ਼ੋਰ ਸੀ। ਚੋਡਾਗਮ ਜਨਾਰਧਨ ਰਾਓ ਪੰਜਾਬ, ਭਾਰਤ ਵਿੱਚ ਬਕਰਾ ਨੰਗਲ ਡੈਮ ਪ੍ਰੋਜੈਕਟ ਵਿੱਚ ਇੱਕ ਮੁੱਖ ਸਿਵਲ ਇੰਜੀਨੀਅਰ ਸੀ।
ਚੋਡਗਾਮ ਅੰਮੰਨਾ ਰਾਜਾ ਨੇ ਮਹਾਤਮਾ ਗਾਂਧੀ ਨਾਲ 1940 ਵਿੱਚ ਸੱਤਿਆਗ੍ਰਹਿ ਅੰਦੋਲਨ ਵਿੱਚ ਹਿੱਸਾ ਲਿਆ।
ਉਹ 1946 ਵਿੱਚ ਏਲੂਰੂ ਹਲਕੇ ਤੋਂ ਮਦਰਾਸ ਵਿਧਾਨ ਸਭਾ ਦੀ ਮੈਂਬਰ ਚੁਣੀ ਗਈ। ਉਹ 1946 ਅਤੇ 1952 ਦੇ ਵਿਚਕਾਰ ਮਦਰਾਸ ਵਿਧਾਨ ਸਭਾ ਦੀ ਡਿਪਟੀ ਸਪੀਕਰ ਚੁਣੀ ਗਈ। ਉਸ ਨੇ 1947 ਵਿੱਚ ਦੇਵਦਾਸੀ ਪ੍ਰਣਾਲੀ ਨੂੰ ਖ਼ਤਮ ਕਰਨ ਵਾਲੇ ਬਿੱਲ ਨੂੰ ਪਾਸ ਕਰਵਾਉਣ ਲਈ ਡਾ. ਮੁਥੁਲਕਸ਼ਮੀ ਰੈੱਡੀ ਨਾਲ ਮਿਲ ਕੇ ਲੜਾਈ ਲੜੀ ਹੈ।
ਉਹ 1955 ਵਿੱਚ ਪੱਛਮੀ ਗੋਦਾਵਰੀ ਜ਼ਿਲ੍ਹੇ ਦੇ ਅਟਿਲੀ ਤੋਂ ਆਂਧਰਾ ਪ੍ਰਦੇਸ਼ ਵਿਧਾਨ ਸਭਾ ਲਈ ਚੁਣੀ ਗਈ ਸੀ।
ਉਹ 3 ਅਪ੍ਰੈਲ 1962 ਤੋਂ 2 ਅਪ੍ਰੈਲ 1968 ਤੱਕ ਕਾਂਗਰਸ ਪਾਰਟੀ ਤੋਂ ਰਾਜ ਸਭਾ ਮੈਂਬਰ ਰਹੀ। ਉਸ ਨੇ 1968 ਵਿੱਚ ਰਾਜਨੀਤੀ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਔਰਤਾਂ ਦੀ ਭਲਾਈ ਲਈ ਅਣਥੱਕ ਕੰਮ ਕੀਤਾ। ਉਸ ਨੇ 1977 ਦੇ ਆਂਧਰਾ ਪ੍ਰਦੇਸ਼ ਚੱਕਰਵਾਤ ਦੌਰਾਨ ਤਬਾਹ ਹੋਏ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ।
ਉਸ ਨੇ ਕਈ ਬੱਚਿਆਂ ਨੂੰ ਪੜ੍ਹਾਇਆ, ਜਿਨ੍ਹਾਂ ਨੂੰ ਨਹੀਂ ਤਾਂ ਛੋਟੀ ਉਮਰ ਤੋਂ ਹੀ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। ਇਨ੍ਹਾਂ ਬੱਚਿਆਂ ਕੋਲ ਹੁਣ ਆਪਣੀ ਸਿੱਖਿਆ ਦੇ ਕਾਰਨ ਸ਼ਾਨਦਾਰ ਕਰੀਅਰ ਦੀਆਂ ਸੰਭਾਵਨਾਵਾਂ ਹਨ। ਇਨ੍ਹਾਂ ਵਿੱਚੋਂ ਇੱਕ ਅੱਜ ਭਾਰਤੀ ਫ਼ੌਜ ਵਿੱਚ ਇੱਕ ਅਧਿਕਾਰੀ ਵਜੋਂ ਸੇਵਾ ਨਿਭਾਅ ਰਿਹਾ ਹੈ।
ਉਸ ਦੀ ਮੌਤ 22 ਫਰਵਰੀ 1999 ਨੂੰ ਭਾਰਤ ਦੇ ਸਿਕੰਦਰਾਬਾਦ ਵਿੱਚ ਆਪਣੇ ਪਿਆਰੇ ਪਰਿਵਾਰ ਨਾਲ ਹੋਈ।
ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦਾ ਪੁੱਤਰ ਕਿਸ਼ੋਰ, ਨੂੰਹ ਨਲਿਨੀ, ਪੋਤੇ-ਪੋਤੀਆਂ ਜਨਾਰਦਨ ਅਤੇ ਜੋਤਸਨਾ ਹਨ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਧੀ ਡਾਕਟਰ ਉਰਮਿਲਾ, ਜਵਾਈ ਡਾਕਟਰ ਰਮਨ ਰਾਓ, ਪੋਤੇ-ਪੋਤੀਆਂ ਡਾਕਟਰ ਜਨਾਰਦਨ ਅਤੇ ਜੋਤੀ ਵੀ ਹਨ।