ਚੰਦਰਸੇਖ਼ਰ ਪ੍ਰਸਾਦ
ਚੰਦਰਸੇਖ਼ਰ ਪ੍ਰਸਾਦ | |
---|---|
ਤਸਵੀਰ:Chandrashekhar Prasad Student Leader.jpg | |
ਜਨਮ | |
ਮੌਤ | 31 ਮਾਰਚ 1997 | (ਉਮਰ 32)
ਮੌਤ ਦਾ ਕਾਰਨ | Assassination |
ਸਿੱਖਿਆ | Sainik School, Tilaiya Patna University ਜਵਾਹਰ ਲਾਲ ਯੂਨੀਵਰਸਿਟੀ |
ਪੇਸ਼ਾ | Activist Student |
ਸੰਗਠਨ | ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (AISA) |
ਖਿਤਾਬ | ਪ੍ਰਧਾਨ ਜਵਾਹਰ ਲਾਲ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ |
ਮਿਆਦ | 1993-1995 |
ਰਾਜਨੀਤਿਕ ਦਲ | ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਲਿਬਰੇਸ਼ਨ |
ਮਾਤਾ | Kaushalya Devi |
ਚੰਦਰਸੇਖ਼ਰ ਪ੍ਰਸਾਦ ਜਵਾਹਰ ਲਾਲ ਯੂਨੀਵਰਸਿਟੀ ਵਿੱਚ ਦਾ ਇੱਕ ਵਿਦਿਆਰਥੀ ਆਗੂ ਸੀ। ਇਸ ਤੋਂ ਪਹਿਲਾਂ ਉਸਨੇ ਆਪਣੇ ਜਨਮ ਪ੍ਰਦੇਸ਼ ਬਿਹਾਰ ਵਿੱਚ ਆਪਣੀ ਪੜ੍ਹਾਈ ਕੀਤੀ। 80ਵਿਆਂ ਦੇ ਮੱਧ ਵਿੱਚ ਉਹ ਸੀ ਪੀ ਆਈ ਐਲ ਐਲ ਦੇ ਵਿਦਿਆਰਥੀ ਸੰਗਠਨ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਦਾ ਵਾਇਸ ਪ੍ਰਧਾਨ ਬਣਿਆ। ਉਸ ਦਾ ਜਨਮ ਸਿਵਾਨ ਦੇ ਇੱਕ ਗਰੀਬ ਤੇ ਪਛੜੇ ਪਰਿਵਾਰ ਵਿੱਚ ਹੋਇਆ ਸੀ। ਚੰਦਰਸ਼ੇਖਰ ਕਈ ਵਾਰ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਵੱਖ ਵੱਖ ਅਹੁਦਿਆ ਲਈ ਚੁਣਿਆ ਗਿਆ। ਲਗਾਤਾਰ ਦੋ ਵਾਰ ਉੇਸ ਨੇ ਯੂਨੀਅਨ ਦੀ ਪ੍ਰਧਾਨਗੀ ਕੀਤੀ। ਉਸ ਨੇ ਯੂਨੀਵਰਸਿਟੀ ਦੀ ਨਿਜੀਕਰਨ ਨੀਤੀ ਦੇ ਵਿਰੁਧ ਅੰਦੋਲਨ ਦੀ ਅਗਵਾਈ ਕੀਤੀ। 1995 'ਚ ਕੋਰੀਆ ਦੀ ਰਾਜਧਾਨੀ ਸਿਉਲ 'ਚ ਸੰਯੁਕਤ ਰਾਸ਼ਟਰ ਵੱਲੋਂ ਕਰਵਾਈ ਗਈ ਯੂਥ ਕਾਨਫਰੰਸ ਵਿੱਚ ਚੰਦਰਸ਼ੇਖਰ ਨੇ ਤੀਜੀ ਦੁਨੀਆ ਨਾਲ ਸਬੰਧ ਰੱਖਦੇ ਨੌਜਵਾਨਾਂ ਦੀ ਅਗਵਾਈ ਕੀਤੀ।
ਜੇ ਐਨ ਯੂ ਤੋਂ ਬਾਅਦ ਸੀ ਪੀ ਆਈ ਐਮ ਐਲ ਨੂੰ ਬਿਹਾਰ ਵਿੱਚ ਪ੍ਰਫੁਲਿਤ ਕਰਨ ਦੇ ਮੰਤਵ ਨਾਲ ਚੰਦਰਸ਼ੇਖਰ ਨੇ ਆਪਣੇ ਪ੍ਰਦੇਸ਼ ਮੁੜਣ ਦਾ ਫੈਸਲਾ ਲਿਆ ਅਤੇ ਉਥੇ ਜਾ ਕੇ ਪਾਰਟੀ ਕੰਮ ਸ਼ੁਰੂ ਕਰ ਦਿੱਤਾ। ਪਰ ਵਿਰੋਧੀਆਂ ਨੇ 31 ਮਾਰਚ 1997 ਨੂੰ, ਇੱਕ ਹੋਰ ਸਾਥੀ ਪਾਰਟੀ ਵਰਕਰ ਸ਼ਾਮ ਨਰਾਇਣ ਯਾਦਵ ਸਹਿਤ ਚੰਦਰਸ਼ੇਖਰ ਦੀ ਸਿਵਾਨ ਵਿਖੇ ਇੱਕ ਨੁੱਕੜ ਮੀਟਿੰਗ ਦੌਰਾਨ ਗੋਲੀਆਂ ਮਾਰ ਕੇ ਜਾਨ ਲੈ ਲਈ।