ਸਮੱਗਰੀ 'ਤੇ ਜਾਓ

ਦਰਸ਼ਨ ਤ੍ਰਿਪਾਠੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਡਾ.

ਦਰਸ਼ਨ ਤ੍ਰਿਪਾਠੀ
thumbਡਾ. ਦਰਸ਼ਨ ਤ੍ਰਿਪਾਠੀ
ਜਨਮਦਰਸ਼ਨ ਕੁਮਾਰ ਤ੍ਰਿਪਾਠੀ
ਅਕਤੂਬਰ 31, 1939
ਲਾਹੌਰ
ਕਿੱਤਾਹਿੰਦੀ ਲੇਖਕ
ਭਾਸ਼ਾਹਿੰਦੀ
ਰਾਸ਼ਟਰੀਅਤਾਭਾਰਤੀ
ਸ਼ੈਲੀਨਾਟਕ

ਡਾ. ਦਰਸ਼ਨ ਤ੍ਰਿਪਾਠੀ [हि: दर्शन त्रिपाठी](ਅਕਤੂਬਰ 31, 1939) ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਵਿੱਚ ਰਹਿੰਦੇ ਹਿੰਦੀ ਭਾਸ਼ੀ ਸਾਹਿਤਕਾਰ, ਨਾਟਕਕਾਰ, ਰੰਗਕਰਮੀ, ਭਾਸ਼ਾ ਵਿਗਿਆਨੀ, ਭਾਰਤੀ ਪੁਰਾਤਨ ਇਤਿਹਾਸ ਅਤੇ ਮਿਥਹਾਸ ਦੇ ਗਿਆਤਾ ਹਨ। ਇਨ੍ਹਾਂ ਨੇ ਛੇ ਨਾਟਕ; 'ਮੁਨੀ ਦ੍ਵੇਸ਼', 'ਪਰਾਸ਼ਰ ਕਾ ਰਕਸ਼ਾਸ਼-ਯੱਗ', 'ਲੂਣਾ ਜਿੰਦਾਂ ਹੈ', 'ਤਾਰਕਾਮਈ' ਤੇ 'ਔਰ ਸ਼ਮਾ ਜਲਤੀ ਰਾਹੀ'[1] ਆਦਿ ਇਕੰਗੀਆਂ ਲਿਖ ਕੇ ਹਿੰਦੀ ਸਾਹਿਤ ਵਿੱਚ ਵੱਡਾ ਯੋਗਦਾਨ ਪਾਇਆ ਹੈ।[2]

ਜੀਵਨ

[ਸੋਧੋ]

ਇਨ੍ਹਾਂ ਦਾ ਜਨਮ ਸੰਨ 1939 ਵਿੱਚ ਤਹਿਸੀਲ ਸ਼ਕਰਗੜ੍ਹ ਵਿੱਚ ਹੋਇਆ ਸੀ। 1947 ਦੀ ਦੇਸ਼ ਵੰਡ ਦੇ ਦੌਰਾਨ ਵਰਤਮਾਨ ਪਾਕਿਸਤਾਨ ਦੀ ਸ਼ਕਰਗੜ੍ਹ ਤਹਿਸੀਲ ਦੇ ਪਿੰਡੀ ਮਿਨਹਾਸਾਂ ਨਾਮ ਦੇ ਪਿੰਡ ਤੋਂ ਉੱਜੜ ਕੇ ਭਾਰਤੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਆ ਵੱਸੇ। ਗੁਰਦਾਸਪੁਰ ਵਿੱਚ ਥੋੜ੍ਹਾ ਚਿਰ ਰਹਿਣ ਤੋਂ ਬਾਅਦ ਉਹ ਪੱਕੇ ਤੌਰ ’ਤੇ ਪਠਾਨਕੋਟ ਜ਼ਿਲ੍ਹੇ ਦੇ ਸੁਜਾਨਪੁਰ ਕਸਬੇ ਵਿੱਚ ਆ ਕੇ ਰਹਿਣ ਲੱਗ ਪਏ।

ਕਿੱਤਾ

[ਸੋਧੋ]

ਇਨ੍ਹਾਂ ਨੇ ਜੀਵਨ ਦੇ ਸ਼ੁਰੂਆਤੀ ਦੌਰ ਵਿੱਚ ਲਾਲਾ ਲਾਜਪਤ ਰਾਏ ਸੀ. ਸੈ. ਸਕੂਲ ਵਿੱਚ ਅਧਿਆਪਕ ਵਜੋਂ ਪੜਾਉਣਾ ਸ਼ੁਰੂ ਕੀਤਾ। ਬਾਅਦ ਵਿੱਚ ਉਹ ਮੁੱਖ ਅਧਿਆਪਕ ਬਣ ਗਏ। ਇਸ ਤੋਂ ਬਾਅਦ ਪ੍ਰਿੰਸੀਪਲ ਅਤੇ ਫਿਰ ਉਪ ਜ਼ਿਲ੍ਹਾ ਅਧਿਕਾਰੀ ਦੇ ਅਹੁਦੇ ’ਤੇ ਕੰਮ ਕਰਦੇ ਰਹੇ।

ਰਚਨਾਵਾਂ

[ਸੋਧੋ]

ਨਾਟਕ

[ਸੋਧੋ]
  1. ਮੁਨੀ ਦ੍ਵੇਸ਼
  2. ਪਰਾਸ਼ਰ ਕਾ ਰਕਸ਼ਾਸ਼-ਯੱਗ
  3. ਰਿਸ਼ਭ ਸ਼ੰਗ
  4. ਲੂਣਾ ਜਿੰਦਾਂ ਹੈ
  5. ਤਾਰਕਾਮਈ

ਇਕਾਂਗੀ ਸੰਗ੍ਰਹਿ

[ਸੋਧੋ]
  1. ਔਰ ਸਮਾਂ ਜਲਤੀ ਰਹੀ
  2. ਸੱਤਸਯਗੰਧਾ
  3. ਯੁਯੂਤਸੂ
  4. ਬਲੀਦਾਨ

ਸਵੈ-ਜੀਵਨੀ

[ਸੋਧੋ]
  • ਜਮਦਗਨੀਨੰਦਨ

ਸੋਧ ਕਾਰਜ

[ਸੋਧੋ]
  • ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਵਿੱਚ ਉੱਤਰ-ਪੱਛਮ ਵਿੱਚ ਬੋਲੀ ਜਾਣ ਵਾਲੀ ਕੰਢਿਆਲੀ ਬੋਲੀ ਉੱਤੇ।

ਅਵਾਰਡ ਅਤੇ ਪੁਰਸਕਾਰ

[ਸੋਧੋ]
  1. 1988-89 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਅੰਧਾ ਕਾਰਵਾਂ’ ਇਕਾਂਗੀ ਨੂੰ ਪਹਿਲਾ ਸਥਾਨ।
  2. 1989-90 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਇਕਾਂਗੀ ‘ਮਤਸਯਗੰਧਾ’ ਨੂੰ ਉੱਤਮ ਸਾਹਿਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
  3. 1992 ਵਿੱਚ ਅੰਤਰਰਾਸ਼ਟਰੀ ਵਿਸ਼ਵ ਪ੍ਰਬੋਧਨ ਮਹਾਸੰਗ ਦਿੱਲੀ ਵੱਲੋਂ ’ਰਾਸ਼ਟਰੀ ਹਿੰਦੀ ਸੇਵਾ ਸਨਮਾਨ’।
  4. ਫਰੈਂਡਸ਼ਿਪ ਫੋਰਮ ਦਿੱਲੀ ਵਲੋਂ ‘ਮਦਰ ਟੈਰੇਸਾ ਗਲੋਬਲ ਅਵਾਰਡ’।
  5. ਭਾਸ਼ਾ ਵਿਭਾਗ ਪੰਜਾਬ ਵੱਲੋਂ ਨਾਟਕ ‘ਰਿਸ਼ਭ ਸ਼ੰਗ’ ਨੂੰ ਮੋਹਨ ਰਾਕੇਸ਼ ਪੁਰਸਕਾਰ।[3]
  6. 2023 ਵਿੱਚ ਪੰਜਾਬ ਕਲਾ ਸਾਹਿਤ ਅਕਾਦਮੀ ਜਲੰਧਰ ਵਲੋਂ ‘ਸ਼੍ਰੀ ਸਨਮਾਨ’।
  7. 2024 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਇਕਾਂਗੀ ‘ਔਰ ਸਮਾਂ ਜਲਤੀ ਰਹੀ’ ਨੂੰ ਸਰਵੋਤਮ ਸਾਹਿਤ ਪੁਰਸਕਾਰ।[2]

ਹਵਾਲੇ

[ਸੋਧੋ]
  1. Jony (2024-10-09). "ਭਾਸ਼ਾ ਵਿਭਾਗ ਪੰਜਾਬ ਵੱਲੋਂ ਹਿੰਦੀ, ਸੰਸਕ੍ਰਿਤ ਤੇ ਉਰਦੂ ਦੇ ਸਰਵੋਤਮ ਪੁਸਤਕ ਪੁਰਸਕਾਰਾਂ ਦਾ ਐਲਾਨ". TheUnmute.com. Retrieved 2025-04-02.
  2. 2.0 2.1 "ਭਾਸ਼ਾ ਵਿਭਾਗ ਵੱਲੋਂ ਹਿੰਦੀ, ਸੰਸਕ੍ਰਿਤ ਤੇ ਉਰਦੂ ਦੇ ਸਰਵੋਤਮ ਪੁਸਤਕ ਪੁਰਸਕਾਰਾਂ ਦਾ ਐਲਾਨ, ਪੜ੍ਹੋ ਲਿਸਟ - Hindi Sanskrit and Urdu best book awards announced by Language Department read list". Punjabi Jagran. 2024-10-09. Retrieved 2025-03-23.
  3. "Facebook". www.facebook.com. Retrieved 2025-04-02.