ਨਿਸ਼ਾਨ ਸਾਹਿਬ
ਦਿੱਖ
ਨਿਸ਼ਾਨ ਸਾਹਿਬ ਸਿੱਖਾਂ ਦਾ ਪਵਿੱਤਰ ਨਿਸ਼ਾਨ ਹੈ, ਇਹ ਕਪਾਹ ਜਾਂ ਰੇਸ਼ਮ ਦੇ ਕੱਪੜੇ ਤੋਂ ਬਣਿਆ ਹੋਇਆ ਅਤੇ ਅਧਿਕਤਰ ਤ੍ਰਿਭੁਜ ਦੀ ਮੂਰਤ ਵਿੱਚ ਹੁੰਦਾ ਹੈ। ਨਿਸ਼ਾਨ ਸਾਹਿਬ ਇੱਕ ਉੱਚੇ ਝੰਡੇ ਨਾਲ ਬਣਿਆ ਹੁੰਦਾ ਹੈ ਅਤੇ ਇਹ ਗੁਰਦੁਆਰਿਆਂ ਅੱਗੇ ਲੱਗਿਆ ਹੁੰਦਾ ਹੈ। ਝੰਡੇ ਦੇ ਡੰਡੇ ਉੱਤੇ ਕੱਪੜਾ ਲਪੇਟਿਆ ਹੁੰਦਾ ਹੈ ਜਿਸ ਨੂੰ ਚੋਲ੍ਹਾ ਸਾਹਿਬ ਕਿਹਾ ਜਾਂਦਾ ਹੈ ਅਤੇ ਨਿਸ਼ਾਨ ਸਾਹਿਬ ਦੇ ਸਿਖਰ ਤੇ ਤੀਰ ਲੱਗਾ ਹੁੰਦਾ ਹੈ।
ਨਿਸ਼ਾਨ ਸਾਹਿਬ ਖਾਲਸਾ ਪੰਥ ਦਾ ਨਿਸ਼ਾਨ ਹੈ ਅਤੇ ਜਿੱਥੇ ਲੱਗਿਆ ਹੋਏ ਤੇ ਦੂਰ ਤੋਂ ਵਿਖਾਈ ਦਿੰਦਾ ਤੇ ਉਸ ਸਥਾਨ ’ਤੇ ਖਾਲਸਾ ਦੇ ਹੋਣ ਬਾਰੇ ਦੱਸਦਾ ਹੈ। ਹਰ ਵਿਸਾਖੀ ’ਤੇ ਇਸਨੂੰ ਲਾਹ ਕੇ ਨਵੇਂ ਨਾਲ ਬਦਲਿਆ ਜਾਂਦਾ ਹੈ। ਪ੍ਰਾਚੀਨ ਸਿੱਖ ਇਤਿਹਾਸ ਵਿੱਚ ਨਿਸ਼ਾਨ ਸਾਹਿਬ ਦਾ ਰੰਗ ਸਫੇਦ ਸੀ। ਗੁਰੂ ਗੋਬਿੰਦ ਸਿੰਘ ਨੇ ਇਸ ਦਾ ਰੰਗ ਨੀਲਾ ਕਰ ਦਿੱਤਾ ਅਤੇ ਇਹ ਪਹਿਲੀ ਵਾਰ 1609 ਵਿੱਚ ਅਕਾਲ ਤਖਤ ਸਾਹਿਬ ’ਤੇ ਲਾਇਆ ਗਿਆ।[1]
ਗੈਲਰੀ
[ਸੋਧੋ]-
ਹਰਿਮੰਦਰ ਸਾਹਿਬ ਵਿਖੇ ਨਿਸ਼ਾਨ ਸਾਹਿਬ
-
ਨੀਲਾ ਨਿਸ਼ਾਨ ਸਾਹਿਬ, ਬਾਬਾ ਫੂਲਾ ਸਿੰਘ ਦੀ ਬੁਰਜ, ਅੰਮ੍ਰਿਤਸਰ ਵਿੱਚ, ਇੱਕ ਨਿਹੰਗ ਗੁਰਦੁਆਰਾ
-
ਖਾਲਿਸਤਾਨ ਦਾ ਝੰਡਾ
ਬਾਹਰੀ ਸਰੋਤ
[ਸੋਧੋ]- ਨਿਸ਼ਾਨ ਸਾਹਿਬ ਨੂੰ ਨਮਸਕਾਰ ਕਰਨੀ ਮਨਮੱਤ ਨਹੀਂ ਹੈ !! Archived 2023-10-10 at the Wayback Machine.
- ਨਿਸ਼ਾਨ ਸਾਹਿਬ ਦੀ ਮਹਾਂਨਤਾ Archived 2016-03-05 at the Wayback Machine.

ਵਿਕੀਮੀਡੀਆ ਕਾਮਨਜ਼ ਉੱਤੇ ਨਿਸ਼ਾਨ ਸਾਹਿਬ ਨਾਲ ਸਬੰਧਤ ਮੀਡੀਆ ਹੈ।
ਹਵਾਲੇ
[ਸੋਧੋ]- ↑ ਡਾ.ਸੁਖਪ੍ਰੀਤ ਸਿੰਘ ਉਦੋਕੇ. "ਖਾਲਸਈ ਨਿਸ਼ਾਨ ਸਾਹਿਬ ਦਾ ਰੰਗ ਕਿਵੇਂ ਬਦਲਿਆ-ਨੀਲੇ ਤੋਂ ਕੇਸਰੀ ਭਗਵਾ -3". World Sikh Federation. Archived from the original on 2011-09-03. Retrieved 20 ਸਤੰਬਰ 2013.
{{cite web}}
: Unknown parameter|dead-url=
ignored (|url-status=
suggested) (help)
![]() | ਇਹ ਸਿੱਖੀ-ਸੰਬੰਧਿਤ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |