ਸਮੱਗਰੀ 'ਤੇ ਜਾਓ

ਪਿਜਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜਦੋਂ ਦੋ ਵੱਖਰੀਆਂ ਭਾਸ਼ਾਵਾਂ ਦੇ ਲੋਕ ਆਪਸ ਵਿੱਚ ਗੱਲਬਾਤ ਕਰਨ ਦੀ ਇੱਕ ਸੀਮਤ ਸਮਰੱਥਾ ਰੱਖਦੇ ਹੋਣ ਤਾਂ ਉਸ ਸਥਿਤੀ ਵਿੱਚੋਂ ਸਿਰਜੀ ਗਈ ਭਾਸ਼ਾ ਨੂੰ ਪਿਜਿਨ ਭਾਸ਼ਾ ਦਾ ਨਾਮ ਦਿੱਤਾ ਜਾਂਦਾ ਹੈ। ਇਹ ਦੋਵੇ ਭਾਸ਼ਾਵਾਂ ਜ਼ਰੂਰੀ ਨਹੀਂ ਪਰਿਵਾਰ ਦੇ ਪੱਖ ਤੋਂ ਅਤੇ ਬਣਤਰ ਦੇ ਪੱਖ ਤੋਂ ਨੇੜਲੀਆਂ ਹੋਣ ਸਗੋਂ ਦੁਰਾਡੀਆਂ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ। ਇਸ ਪ੍ਰਕਾਰ ਦੇ ਭਾਸ਼ਾਈ ਰੂਪਾਂ ਦੀ ਵਰਤੋਂ ਵਪਾਰੀ, ਸੈਲਾਨੀ ਆਦਿ ਕਰਦੇ ਹਨ। ਇਹ ਭਾਸ਼ਾ ਕੁਝ ਕੁ ਉਨ੍ਹਾਂ ਸ਼ਬਦਾਂ ਤੇ ਜਾਂ ਧੁਨੀਆਂ ਤੇ ਅਧਾਰਤ ਹੁੰਦੀ ਹੈ ਜੋ ਕਿਸੇ ਵਿਸ਼ੇਸ਼ ਕਿੱਤੇ ਨਾਲ ਸੰਬੰਧਤ ਹੋਣ।[1]

ਹਵਾਲੇ

[ਸੋਧੋ]
  1. "Pedia[rchos?], Archaic period". Supplementum Epigraphicum Graecum. Retrieved 2025-04-13.