ਸਮੱਗਰੀ 'ਤੇ ਜਾਓ

ਮੁਬਾਰਕ (ਅਦਾਕਾਰ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮੁਬਾਰਕ (29 ਜਨਵਰੀ 1909 - 1986) ਭਾਰਤੀ ਹਿੰਦੀ ਫਿਲਮ ਅਦਾਕਾਰ ਹੈ ਜਿਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮੂਕ ਫਿਲਮਾਂ ਦੇ ਦੌਰ ਵਿੱਚ ਕੀਤੀ ਅਤੇ ਫਿਰ 1973 ਤੱਕ ਅਦਾਕਾਰੀ ਕੀਤੀ।[ਹਵਾਲਾ ਲੋੜੀਂਦਾ] ਮੁਬਾਰਕ ਨੇ 100 ਦੇ ਕਰੀਬ ਫਿਲਮਾਂ ਵਿੱਚ ਕੰਮ ਕੀਤਾ। ਉਹ ਇੱਕ ਅਦਾਕਾਰ ਅਤੇ ਕੈਮਰਾਮੈਨ ਵੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕੁਝ ਫਿਲਮਾਂ ਦਾ ਨਿਰਦੇਸ਼ਨ ਵੀ ਕੀਤਾ ਸੀ।

ਫਿਲਮੀ ਸਫਰ

[ਸੋਧੋ]

ਉਨ੍ਹਾਂ ਦੀ ਪਹਿਲੀ ਫਿਲਮ ਸਾਲ 1929 'ਚ ਰਿਲੀਜ਼ ਹੋਈ ਸੀ, ਜਿਸ ਦਾ ਨਾਂ 'ਪਤੀ-ਪਤਨੀ' ਸੀ।[ਹਵਾਲਾ ਲੋੜੀਂਦਾ] ਇਹ ਇੱਕ ਮੂਕ ਫਿਲਮ ਸੀ। ਉਸੇ ਸਾਲ ਉਨ੍ਹਾਂ ਦੀ ਇਕ ਹੋਰ ਫਿਲਮ ਰਿਲੀਜ਼ ਹੋਈ ਜਿਸ ਦਾ ਨਾਂ ਗੌਰੀ ਬਾਲਾ ਸੀ।[ਹਵਾਲਾ ਲੋੜੀਂਦਾ] ਉਸਨੇ 1940 ਵਿੱਚ ਰਿਲੀਜ਼ ਹੋਈ ਫਿਲਮ ਬਹੁਰਾਨੀ ਵਿੱਚ ਨਾ ਸਿਰਫ ਕੰਮ ਕੀਤਾ, ਬਲਕਿ ਇਸਦਾ ਨਿਰਦੇਸ਼ਨ ਵੀ ਕੀਤਾ। 1943 ਵਿੱਚ ਆਈ ਫਿਲਮ ਤਾਨਸੇਨ ਵਿੱਚ ਉਨ੍ਹਾਂ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋਈ ਸੀ। ਰੇਖਾ ਅਤੇ ਨਵੀਨ ਨਿਸ਼ਚਲ ਦੀ ਫਿਲਮ ਬਰਖਾ ਬਹਾਰ, 1973 ਵਿੱਚ ਰਿਲੀਜ਼ ਹੋਈ, ਉਹ ਆਖਰੀ ਫਿਲਮ ਸੀ ਜਿਸ ਵਿੱਚ ਉਸਨੇ ਕੰਮ ਕੀਤਾ ਸੀ।[ਹਵਾਲਾ ਲੋੜੀਂਦਾ]

ਦਿਹਾਂਤ

[ਸੋਧੋ]

ਮੁਬਾਰਕ ਦਾ ਦਿਹਾਂਤ ਸਾਲ 1986 ਵਿੱਚ ਹੋਇਆ।

ਹਵਾਲੇ

[ਸੋਧੋ]