ਸਮੱਗਰੀ 'ਤੇ ਜਾਓ

ਰਾਗ ਕਲਾਵਤੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰਾਗ ਕਲਾਵਤੀ ਹਿੰਦੁਸਤਾਨੀ ਸ਼ਾਸਤ੍ਰੀ ਸੰਗੀਤ ਦਾ ਇੱਕ ਬਹੁਤ ਮਧੁਰ ਅਤੇ ਪ੍ਰਚਲਿਤ ਰਾਗ ਹੈ।

ਰਾਗ ਕਲਾਵਤੀ ਖਮਾਜ ਥਾਟ ਦਾ ਇੱਕ ਜਨਯ ਰਾਗ ਹੈ। ਇਸ ਰਾਗ ਵਿੱਚ ਨਿਸ਼ਾਦ(ਨੀ) ਕੋਮਲ ਅਤੇ ਬਾਕੀ ਸਾਰੇ ਸੁਰ ਸ਼ੁੱਧ ਲਗਦੇ ਹਨ। ਇਸ ਰਾਗ ਵਿੱਚ ਰਿਸ਼ਭ(ਰੇ) ਅਤੇ ਮਧਯਮ(ਮ) ਵਰਜਿਤ ਹਨ। ਇਸ ਰਾਗ ਦੀ ਜਾਤੀ ਔਡਵ-ਔਡਵ ਹੈ। ਇਸਦਾ ਵਾਦੀ ਸੁਰ ਗੰਧਾਰ(ਗ) ਅਤੇ ਸੰਵਾਦੀ ਸੁਰ ਧੈਵਤ(ਧ) ਹੈ। ਇਸਦੇ ਗਾਉਣ/ਵਜਾਉਣ ਦਾ ਸਮਾਂ ਰਾਤ ਦਾ ਦੂਜਾ ਪਹਿਰ ਹੈ।

ਰਾਗ ਕਲਾਵਤੀ ਦੀ ਵਿਸਤਾਰ ਵਿੱਚ ਜਾਣਕਾਰੀ [1][2]

[ਸੋਧੋ]
ਰਾਗ ਕਲਾਵਤੀ
ਸੁਰ ਨਿਸ਼ਾਦ(ਨੀ) ਕੋਮਲ ਅਤੇ ਬਾਕੀ ਸਾਰੇ ਸੁਰ ਸ਼ੁੱਧ । ਰਿਸ਼ਭ(ਰੇ) ਅਤੇ ਮਧਯਮ(ਮ) ਵਰਜਿਤ । ਬਾਕੀ ਸਾਰੇ ਸੁਰ ਸ਼ੁੱਧ ।
ਜਾਤੀ ਔਡਵ-ਔਡਵ
ਥਾਟ ਖਮਾਜ
ਵਾਦੀ ਸੁਰ ਗੰਧਾਰ(ਗ)
ਸੰਵਾਦੀ ਧੈਵਤ(ਧ)
ਸਮਾਂ ਰਾਤ ਦਾ ਦੂਜਾ ਪਹਿਰ
ਵਿਸ਼ਰਾਮ ਵਾਲੇ ਸੁਰ ਗ ਧ - ਧ ਗ
ਮੁੱਖ ਅੰਗ ਸ ਗ ਪ ਧ ; ਪ ਧ ਨੀ ਧ ; ਧ ਪ  ; ਗ ਪ ਧ ਸੰ ਨੀ ; ਧ ਨੀ ਸੰ ; ਨੀ ਪ  ; ਧ ਗ  ; ਪ ਗ ਸੰ ; ਨੀ(ਮੰਦਰ) ਧ(ਮੰਦਰ) ਸ  ;
ਅਰੋਹ ਸ ਗ ਪ ਧ ਨੀ ਧ ਸੰ
ਅਵਰੋਹ ਸੰ ਨੀ ਧ ਪ, ਗ ਸ
ਪਕੜ ਗ ਪ ਧ ਨੀ ਧ ਪ , ਗ ਪ ਗ ਸ
ਮਿਲਦਾ ਜੁਲਦਾ ਰਾਗ ਜਨਸਮੋਹਿਨੀ

ਰਾਗ ਕਲਾਵਤੀ ਦੀ ਵਿਸ਼ੇਸ਼ਤਾ -

[ਸੋਧੋ]

1) ਰਾਗ ਕਲਾਵਤੀ ਕਰਨਾਟਕੀ ਸੰਗੀਤ ਦਾ ਰਾਗ ਹੈ ਪਰ ਹੁਣ ਇਹ ਰਾਗ ਉੱਤਰੀ ਭਾਰਤ ਵਿੱਚ ਵੀ ਬਹੁਤ ਪ੍ਰਚਲਿਤ ਹੋ ਗਿਆ ਹੈ।

[ਸੋਧੋ]

2) ਹਿੰਦੁਸਤਾਨੀ ਪਦਤੀ ਦੇ ਸੁਰਾਂ ਅਨੁਸਾਰ ਰਾਗ ਝਿੰਝੋਟੀ ਵਿੱਚ ਰਿਸ਼ਭ(ਰੇ) ਅਤੇ ਮਧਯਮ(ਮ) ਵਰਜਿਤ ਕਰ ਦੇਣ ਨਾਲ ਰਾਗ ਕਲਾਵਤੀ ਦੀ

[ਸੋਧੋ]

ਰਚਨਾ ਹੁੰਦੀ ਹੈ।

[ਸੋਧੋ]

3) ਰਾਗ ਕਲਾਵਤੀ ਇੱਕ ਬਹੁਤ ਹੀ ਮਧੁਰ ਅਤੇ ਸਰਲ ਰਾਗ ਹੈ।

[ਸੋਧੋ]

4) ਅਰੋਹ ਵਿੱਚ ਕੋਮਲ ਨਿਸ਼ਾਦ (ਨੀ) ਦੀ ਵਰਤੋਂ ਵਕ੍ਰ ਤੌਰ ਤੇ ਕੀਤੀ ਜਾਂਦੀ ਹੈ ਪਰ ਅਵਰੋਹ ਵਿੱਚ ਸਿੱਧੀ ਵਰਤੋਂ ਹੁੰਦੀ ਹੈ।

[ਸੋਧੋ]

5) ਗ ਪ ਗ ਸ ਦੀ ਸੁਰ ਸੰਗਤਿ ਵਿੱਚ ਰਾਗ ਸ਼ਂਕਰਾ ਦੀ ਝਲਕ ਪੈਂਦੀ ਹੈ ਪਰ ਕੋਮਲ ਨੀ ਵਰਤਦਿਆਂ ਹੀ ਰਾਗ ਕਲਾਵਤੀ ਦਾ ਸਰੂਪ ਸਪਸ਼ਟ

[ਸੋਧੋ]

ਹੋ ਜਾਂਦਾ ਹੈ।

[ਸੋਧੋ]

6) ਰਾਗ ਕਲਾਵਤੀ ਦੇ ਪੂਰਵਾਂਗ ਵਿੱਚ ਰਿਸ਼ਭ (ਰੇ) ਅਤੇ ਮਧਯਮ (ਮ) ਵਰਜਿਤ ਹੋਣ ਕਰਕੇ ਇਸ ਵਿੱਚ ਬਹੁਤ ਸਾਵਧਾਨੀ ਦੀ ਲੋੜ ਹੁੰਦੀ ਹੈ।

[ਸੋਧੋ]

ਹੇਠਾਂ ਦਿੱਤੀਆਂ ਸੁਰ ਸਂਗਤੀਆਂ 'ਚ ਰਾਗ ਕਲਾਵਤੀ ਦਾ ਰੂਪ ਬਹੁਤ ਸਪਸ਼ਟ ਹੁੰਦਾ ਹੈ -

ਸ ਗ ਪ ਧ ; ਗ ਪ ਧ ਸੰ ; ਨੀ ਧ ਧ ਨੀ ਧ ਪ  ; ਗ ਪ ਧ ਗ ਪ ਗ ਸੰ ; ਨੀ(ਮੰਦਰ) ਧ(ਮੰਦਰ) ਸ

सा ग प ध ; ग प ध ; प ध प सा’ ; नि१ ध ध नि१ ध प ; ग प ध ग प ग सा ; ,नि१ ,ध सा

  1. {{cite book}}: Empty citation (help)
  2. "राग कलावती - Tanarang Music" (in ਅੰਗਰੇਜ਼ੀ (ਅਮਰੀਕੀ)). 2024-01-31. Retrieved 2025-03-15.