ਰਾਗ ਮਾਰੂ ਬਿਹਾਗ
ਰਾਗ ਮਾਰੂ ਬਿਹਾਗ ਹਿੰਦੁਸਤਾਨੀ ਸ਼ਾਸਤ੍ਰੀ ਸੰਗੀਤ ਦਾ ਇੱਕ ਬਹੁਤ ਮਧੁਰ ਅਤੇ ਪ੍ਰਚਲਿਤ ਰਾਗ ਹੈ।
ਰਾਗ ਮਾਰੂ ਬਿਹਾਗ ਦਾ ਪਰਿਚੇ ਅਤੇ ਜਾਣਕਾਰੀ :
[ਸੋਧੋ]ਰਾਗ ਮਾਰੂ ਬਿਹਾਗ ਕਲਿਆਣ ਥਾਟ ਦਾ ਇੱਕ ਜਨਯ ਰਾਗ ਹੈ। ਇਸ ਰਾਗ ਵਿੱਚ ਦੋਵੇਂ ਮਧਯਮ( ਮ ਸ਼ੁੱਧ ਅਤੇ ਮ ਤੀਵ੍ਰ) ਲਗਦੇ ਹਨ ਅਤੇ ਬਾਕੀ ਸਾਰੇ ਸੁਰ ਸ਼ੁੱਧ ਲਗਦੇ ਹਨ।
ਇਸ ਰਾਗ ਦਾ ਵਾਦੀ ਸੁਰ ਗੰਧਾਰ (ਗ) ਅਤੇ ਸੰਵਾਦੀ ਸੁਰ ਨਿਸ਼ਾਦ(ਨੀ) ਹੈ। ਇਸ ਰਾਗ ਦੇ ਅਰੋਹ ਵਿੱਚ ਰਿਸ਼ਭ (ਰੇ) ਅਤੇ ਧੈਵਤ (ਧ) ਵਰਜਿਤ ਹਨ ਅਤੇ ਅਵਰੋਹ ਵਿੱਚ ਸਾਰੇ ਸੁਰ (ਸੱਤ ਸੁਰ) ਲਗਦੇ ਹਨ। ਇਸਲਈ ਇਸ ਰਾਗ ਦੀ ਜਾਤੀ ਔਡਵ-ਸੰਪੂਰਣ ਹੈ।
| ਰਾਗ | ਮਾਰੂ ਬਿਹਾਗ | 
| ਸੁਰ | ਦੋਵੇਂ ਮਧਯਮ( ਮ ਸ਼ੁੱਧ ਅਤੇ ਮ ਤੀਵ੍ਰ),ਬਾਕੀ ਸਾਰੇ ਸੁਰ ਸ਼ੁੱਧ ਅਰੋਹ ਵਿੱਚ ਰਿਸ਼ਭ (ਰੇ) ਅਤੇ ਧੈਵਤ (ਧ) ਵਰਜਿਤ ਅਵਰੋਹ ਵਿੱਚ ਸਾਰੇ ਸੁਰ (ਸੱਤ ਸੁਰ) | 
| ਜਾਤੀ | ਔਡਵ-ਸੰਪੂਰਣ | 
| ਥਾਟ | ਕਲਿਆਣ | 
| ਵਾਦੀ ਸੁਰ | ਗੰਧਾਰ (ਗ) | 
| ਸੰਵਾਦੀ ਸੁਰ | ਨਿਸ਼ਾਦ(ਨੀ) | 
| ਸਮਾਂ | ਰਾਤ ਦਾ ਪਹਿਲਾ ਪਹਿਰ | 
| ਠਹਿਰਨ ਵਾਲੇ ਸੁਰ | ਗ ਪ ਨੀ - ਸੰ ਧ ਪ ਗ ਰੇ | 
| ਮੁੱਖ ਅੰਗ | ਮ(ਤੀਵ੍ਰ) ਗ ; ਮ(ਤੀਵ੍ਰ) ਗ ਰੇ ਸ ; ਸ ਨੀ(ਮੰਦਰ) ਸ ; ਮ ਗ ਪ ; ਮ(ਤੀਵ੍ਰ) ਗ ਮ(ਤੀਵ੍ਰ) ਰੇ ਸ | 
| ਅਰੋਹ | ਸ ਗ ਮ(ਤੀਵ੍ਰ) ਪ ਨੀ ਸੰ | 
| ਅਵਰੋਹ | ਸੰ ਨੀ ਧ ਪ ਮ(ਤੀਵ੍ਰ) ਗ ਮ(ਤੀਵ੍ਰ) ਗ ਰੇ ਸ | 
| ਪਕੜ | ਨੀ (ਧ) ਪ ਧ (ਪ)ਮ(ਤੀਵ੍ਰ) ਗ ਮ(ਤੀਵ੍ਰ) ਗ (ਸ) ਰੇ ਸ | 
ਰਾਗ ਮਾਰੂ ਬਿਹਾਗ ਦੀ ਵਿਸ਼ੇਸ਼ਤਾ -
[ਸੋਧੋ]1) ਰਾਗ ਮਾਰੂ ਬਿਹਾਗ ਦੇ ਨਾਂ ਤੋਂ ਲਗਦਾ ਹੈ ਕਿ ਇਸ ਵਿੱਚ ਦੋ ਰਾਗਾਂ ,ਰਾਗ ਮਾਰੂ ਅਤੇ ਰਾਗ ਬਿਹਾਗ ਦਾ ਮਿਸ਼ਰਣ ਹੈ ਪਰ ਅਜਿਹਾ ਨਹੀਂ ਹੈ। ਇਸ ਰਾਗ ਵਿੱਚ ਰਾਗ
[ਸੋਧੋ]ਰਾਗ ਕਲਿਆਣ ਅਤੇ ਰਾਗ ਬਿਹਾਗ ਦਾ ਮਿਸ਼ਰਣ ਹੈ।ਇਹਨਾਂ ਦੋਵੇਂ ਰਾਗਾਂ ਦੀਆਂ ਸੁਰ ਸਂਗਤੀਆਂ ਛੋਟੇ-ਛੋਟੇ ਟੁਕੜਿਆਂ ਵਿੱਚ ਇੱਕ ਦੂਜੇ ਤੋਂ ਬਾਅਦ ਰਾਗ ਮਾਰੂ
ਬਿਹਾਗ ਵਿੱਚ ਸੁਣਨ ਨੂੰ ਮਿਲਦੀਆਂ ਹਨ। ਨੀ(ਮੰਦਰ) ਸ ਗ ਅਤੇ ਪ ਨੀ ਸੰ - ਇਹ ਸੁਰ ਸਂਗਤੀਆਂ ਰਾਗ ਬਿਹਾਗ ਦੀਆਂ ਹਨ, ਮ(ਤੀਵ੍ਰ) ਪ ਢ ਪ,ਸੰ ਨੀ ਧ
ਪ,ਮ(ਤੀਵ੍ਰ) ਗ ਮ(ਤੀਵ੍ਰ) ਗ ਰੇ ਸ -ਇਹ ਸੁਰ ਸਂਗਤੀਆਂ ਰਾਗ ਕਲਿਆਣ ਦੀਆਂ ਹਨ।
2) ਇਸ ਰਾਗ ਵਿੱਚ ਦੋਵੇਂ ਮਧਯਮ ਲਗਦੇ ਹਨ। ਤੀਵ੍ਰ ਮ ਅਰੋਹ-ਅਵਰੋਹ ਦੋਵਾਂ ਵਿੱਚ ਲਗਦਾ ਹੈ ਪਰ ਸ਼ੁੱਧ ਮ ਸਿਰਫ ਅਰੋਹ ਵਿੱਚ ਸ਼ਡਜ(ਸ) ਦੇ ਨਾਲ ਵਰਤਿਆ ਜਾਂਦਾ ਹੈ
ਜਿਵੇਂ- ਸ ਮ ,ਮ ਗ , ਮ(ਤੀਵ੍ਰ) ਗ ਜਿਵੇਂ- ਸ ਮ ,ਮ(ਤੀਵ੍ਰ) ਗ ਰੇ ਸ।
3) ਰਾਗ ਮਾਰੂ ਬਿਹਾਗ ਦਾ ਚਲਣ ਤਿੰਨਾਂ ਸਪਤਕਾਂ 'ਚ ਇੱਕੋ ਜਿਹਾ ਹੁੰਦਾ ਹੈ।
4) ਰਾਗ ਮਾਰੂ ਬਿਹਾਗ ਬਹੁਤ ਹੀ ਮਧੁਰ ਰਾਗ ਹੈ। ਮ ਗ ਰੇ ਸ ਸੁਰਾਂ ਨੂੰ ਗਾਉਂਦੇ ਸਮੇਂ ਰਿਸ਼ਭ ਨੂੰ ਸ਼ਡਜ ਦੀ ਛੋਹ ਇਸ ਦੀ ਮਧੁਰਤਾ ਵਧਾ ਦੇਂਦੀ ਹੈ।
5) ਇਹ ਰਾਗ ਜ਼ਿਆਦਾ ਪੁਰਾਣਾ ਨਹੀਂ ਹੈ ਇਸ ਲਈ ਇਸ ਰਾਗ ਵਿੱਚ ਬੰਦਿਸ਼ਾਂ ਘੱਟ ਮਿਲਦੀਆਂ ਹਨ। ਪਰ ਇਹ ਹੌਲੀ- ਹੌਲੀ ਪਰਚਲਿਤ ਹੋ ਰਿਹਾ ਹੈ।
6) ਇਸ ਨਾਲ ਮਿਲਦੇ ਜੁਲਦੇ ਰਾਗ ਹਨ- ਕਲਿਆਣ ਅਤੇ ਬਿਹਾਗ।
ਰਾਗ ਮਾਰੂ ਬਿਹਾਗ ਵਿੱਚ ਹੇਠ ਲਿਖੀਆਂ ਸੁਰ ਸਂਗਤੀਆਂ ਦੀ ਵਰਤੋਂ ਬਹੁਤ ਹੁੰਦੀ ਹੈ-
ਨੀ(ਮੰਦਰ) ਸ ਗ ਮ(ਤੀਵ੍ਰ) ਗ ਰੇ ਸ ;
ਗ ਮ(ਤੀਵ੍ਰ) ਪ ਨੀ ; ਨੀ ਸੰ ;
ਸੰ ਨੀ ਧ ਪ ਨੀ ਸੰ ;
ਮ(ਤੀਵ੍ਰ) ਗ ਮ(ਤੀਵ੍ਰ) ਗ ਰੇ ਸ ;
ਸ ਮ ਮ ਗ ; ਪ ਧ ਪ ਮ(ਤੀਵ੍ਰ) ;
ਗ ਮ(ਤੀਵ੍ਰ) ਗ ਰੇ ਸ ;
ਰਾਗ ਮਾਰੂ ਬਿਹਾਗ ਵਿੱਚ ਕੁੱਝ ਹਿੰਦੀ ਫਿਲਮੀ ਗੀਤ -
ਗੀਤ ਸੰਗੀਤਕਾਰ ਗੀਤਕਾਰ ਗਾਇਕ/ਗਾਇਕਾ ਫਿਲਮ/ਸਾਲ
ਅਬ ਆਗੇ ਤੇਰੀ ਏਸ ਡੀ ਬਰਮਣ ਸਾਹਿਰ ਲੁਧਿਆਨਵੀ ਲਤਾ ਮੰਗੇਸ਼ਕਰ ਦੇਵਦਾਸ/1955
ਮਰਜ਼ੀ
ਮਤਵਾਲੀ ਨਰ ਠੁਮਕ ਸ਼ੰਕਰ ਜੈਕਿਸ਼ਨ ਸ਼ੈਲਂਦਰ ਮੁਕੇਸ਼ ਇੱਕ ਫ਼ੂਲ ਚਾਰ ਕਾਂਟੇ/
ਠੁਮਕ ਚਲੈ ਜਾਏ 1960
ਤੁਮ ਤੋਂ ਪਿਆਰ ਹੋ ਰਾਮ ਲਾਲ ਹਸਰਤ ਜੈਪੁਰੀ ਮੁੰਹਮਦ ਰਫ਼ੀ/ ਲਤਾ ਸੇਹਰਾ /1963
- ↑ "राग मारू बिहाग - Tanarang Music" (in ਅੰਗਰੇਜ਼ੀ (ਅਮਰੀਕੀ)). 2024-02-07. Retrieved 2025-03-14.
- ↑  {{cite book}}: Empty citation (help)
