ਰਾਗ ਯਮਨੀ ਬਿਲਾਵਲ
ਰਾਗ ਯਮਨੀ ਬਿਲਾਵਲ ਹਿੰਦੁਸਤਾਨੀ ਸ਼ਾਸਤ੍ਰੀ ਸੰਗੀਤ ਦਾ ਇੱਕ ਬਹੁਤ ਮਧੁਰ ਰਾਗ ਹੈ।
ਰਾਗ ਯਮਨੀ ਬਿਲਾਵਲ ਦੀ ਰਚਨਾ ਕਲਿਆਣ ਥਾਟ ਤੋਂ ਮੰਨੀਂ ਜਾਂਦੀ ਹੈ।ਇਸ ਰਾਗ ਵਿੱਚ ਦੋਵੇਂ ਮਧਯਮ ਭਾਵ ਮ ਸ਼ੁੱਧ ਅਤੇ ਮ(ਤੀਵ੍ਰ) ਵਰਤੋਂ ਵਿੱਚ ਆਉਂਦੇ ਹਨ ਅਤੇ ਬਾਕੀ ਸਾਰੇ ਸੁਰ ਸ਼ੁੱਧ ਲਗਦੇ ਹਨ। ਇਸਦੀ ਜਾਤੀ ਸੰਪੂਰਣ-ਸੰਪੂਰਣ ਮੰਨੀਂ ਜਾਂਦੀ ਹੈ ਜਿਸ ਤੋਂ ਭਾਵ ਹੈ ਕਿ ਇਸ ਦੇ ਅਰੋਹ-ਅਵਰੋਹ ਵਿੱਚ ਸੱਤ ਸੁਰ ਲਗਦੇ ਹਨ। ਇਸ ਰਾਗ ਦਾ ਵਾਦੀ ਸੁਰ ਪੰਚਮ(ਪ) ਅਤੇ ਸੰਵਾਦੀ ਸੁਰ ਸ਼ਡਜ(ਸ) ਹੈ।ਇਸ ਦੇ ਗਾਉਣ-ਵਜਾਉਣ ਦਾ ਸਮਾਂ ਤੜਕਸਾਰ ਅਰਥਾਤ ਦਿਨ ਦਾ ਪਹਿਲਾ ਪਹਿਰ ਹੈ। ਇਸ ਰਾਗ ਦਾ ਅਰੋਹ,ਅਵਰੋਹ ਅਤੇ ਪਕੜ ਹੇਠਾਂ ਦਿੱਤੇ ਅਨੁਸਾਰ ਹੈ-
ਅਰੋਹ-ਨੀ(ਮੰਦਰ),ਰੇ ਗ ,ਮ ਰੇ ਗ ਪ,ਮ(ਤੀਵ੍ਰ) ਪ ਧ ਨੀ ਸੰ
ਅਵਰੋਹ-ਸੰ ਨੀ ਧ,ਨੀ ਧ ਪ,ਮ(ਤੀਵ੍ਰ) ਪ , ਗ ਮ ਗ ਰੇ ਗ,ਰੇ ਸ
ਪਕੜ-ਪ ਮ(ਤੀਵ੍ਰ) ਪ,ਗ ਮ ਗ ਰੇ ਗ --ਰੇ ਸ,ਨੀ(ਮੰਦਰ) ਧ(ਮੰਦਰ) ਨੀ(ਮੰਦਰ) ਰੇ ਗ
1) ਰਾਗ ਯਮਨੀ ਬਿਲਾਵਲ ਵਿੱਚ ਰਾਗ ਯਮਨ ਅਤੇ ਬਿਲਾਵਲ ਦਾ ਬਹੁਤ ਵਧੀਆ ਸੁਮੇਲ ਹੈ। ਕੁੱਝ ਸੰਗੀਤਕਾਰ ਇਸ ਰਾਗ ਵਿੱਚ ਰਾਗ ਯਮਨ ਕਲਿਆਣ ਅਤੇ ਰਾਗ ਬਿਲਾਵਲ ਦਾ ਸੁਮੇਲ
ਮੰਨਦੇ ਹਨ ਜਿਵੇਂ ਕਿ ਪੰਡਿਤ ਵਿਨਾਇਕ ਰਾਵ ਪਤਵਰਧਨ।
2) ਕੁੱਝ ਸੰਗੀਤ ਵਿਦਵਾਨ ਇਸ ਦਾ ਥਾਟ ਬਿਲਾਵਲ ਵੀ ਮੰਨਦੇ ਹਨ ਪਰ ਜ਼ਿਆਦਾਤਰ ਇਸ ਨੂੰ ਕਲਿਆਣ ਥਾਟ ਦਾ ਹੀ ਜਨਯ ਰਾਗ ਮੰਨਿਆਂ ਜਾਂਦਾ ਹੈ।
3) ਰਾਗ ਯਮਨੀ ਬਿਲਾਵਲ ਵਿੱਚ ਦੋਵੇਂ ਮਧਯਮ ਲਗਦੇ ਹਨ। ਸ਼ੁੱਧ ਮਧਯਮ ਬਿਲਾਵਲ ਦਾ ਅੰਗ ਹੈ ਅਤੇ ਤੀਵ੍ਰ ਮਧਯਮ ਕਲਿਆਣ ਦਾ। ਤੀਵ੍ਰ ਮਧਯਮ ਜ਼ਿਆਦਾਤਰ ਅਰੋਹ ਵਿੱਚ
ਲਗਦਾ ਹੈ ਅਤੇ ਸ਼ੁੱਧ ਮਧਯਮ ਦਾ ਪ੍ਰਯੋਗ ਅਵਰੋਹ ਵਿੱਚ ਹੁੰਦਾ ਹੈ ਜਿਵੇਂ -ਰੇ ਗ ਮ(ਤੀਵ੍ਰ) ਪ,ਢ ਪ ਮ(ਤੀਵ੍ਰ) ਪ,ਗ ਮ ਰੇ ਗ, ਰੇ ਸ,ਨੀ(ਮੰਦਰ) ਧ(ਮੰਦਰ) ਨੀ(ਮੰਦਰ) ਰੇ ਸ ।
4) ਰਾਗ ਯਮਨੀ ਬਿਲਾਵਲ ਅਵਰੋਹ ਵਿੱਚ ਜ਼ਿਆਦਾ ਨਿਖਰਦਾ ਹੈ। ਸਵੇਰ ਦੇ ਰਾਗ ਜ਼ਿਆਦਾਤਰ ਅਵਰੋਹ ਵਿੱਚ ਨਿਖਰਦੇ ਹਨ।
5) ਰਾਗ ਯਮਨੀ ਬਿਲਾਵਲ ਦਾ ਚਲਣ ਤਿੰਨਾਂ ਸਪਤਕਾਂ ਵਿੱਚ ਇੱਕੋ ਜਿਹਾ ਹੁੰਦਾ ਹੈ।
6) ਰਾਗ ਦੇਵਗਿਰੀ ਬਿਲਾਵਲ, ਰਾਗ ਯਮਨੀ ਬਿਲਾਵਲ ਦੇ ਨਾਲ ਮਿਲਦਾ ਜੁਲਦਾ ਰਾਗ ਹੈ।
ਰਾਗ ਯਮਨੀ ਬਿਲਾਵਲ ਵਿੱਚ ਵਰਤੀਆਂ ਜਾਨ ਵਾਲਿਆਂ ਸੁਰ ਸਂਗਤੀਆਂ ਹੇਤਹ ਦਿੱਤੇ ਅਨੁਸਾਰ ਹਨ-
ਸ ਨੀ(ਮੰਦਰ) ਧ(ਮੰਦਰ) ਨੀ(ਮੰਦਰ) ਸ, ਨੀ(ਮੰਦਰ) ਰੇ ਰੇ ਗ ਰੇ ਸ
ਰੇ ਗ ਮ(ਤੀਵ੍ਰ) ਪ, ਮ(ਤੀਵ੍ਰ) ਪ ਧ ਪ, ਧ ਪ ਮ(ਤੀਵ੍ਰ) ਗ ਮ ਰੇ ਸ
ਗ ਪ ਨੀ ਧ ਨੀ ਸੰ, ਰੇਂ ਸੰ ਨੀ ਰੇਂ ਗੰ ਮੰ ਰੇਂ ਗੰ ਰੇਂ ਸੰ
