ਰੇਨਰ ਮਾਰਿਆ ਰਿਲਕੇ
ਰੇਨਰ ਮਾਰਿਆ ਰਿਲਕੇ | |
|---|---|
1900 ਵਿੱਚ ਰਿਲਕੇ, 24 ਸਾਲ ਦੀ ਉਮਰ ਵਿੱਚ | |
| ਜਨਮ | ਰੇਨੇ ਕਾਰਲ ਵਿਲਹੇਲਮ ਜੋਹਾਨ ਜੋਸੇਫ ਮਾਰਿਆ ਰਿਲਕੇ 4 ਦਸੰਬਰ 1875 ਪਰਾਗ, ਬੋਹੇਮਿਆ, ਆਸਟਰੀਆ-ਹੰਗਰੀ |
| ਮੌਤ | 29 ਦਸੰਬਰ 1926 (ਉਮਰ 51) ਮੋਂਟ੍ਰਿਯੂ, ਸਵੀਜ਼ਰਲੈਂਡ |
| ਕਿੱਤਾ | ਕਵੀ, ਨਾਵਲਕਾਰ |
| ਰਾਸ਼ਟਰੀਅਤਾ | ਆਸਟਰੀਅਨ |
| ਕਾਲ | 1894–1925 |
| ਦਸਤਖ਼ਤ | |

ਰੇਨੇ ਕਾਰਲ ਵਿਲਹੇਲਮ ਜੋਹਾਨ ਜੋਸੇਫ ਮਾਰਿਆ ਰਿਲਕੇ (4 ਦਸੰਬਰ 1875- 29 ਦਸੰਬਰ 1926) ਜਿਸ ਨੂੰ ਕਿ ਰੇਨਰ ਮਾਰਿਆ ਰਿਲਕੇ (ਜਰਮਨ: [ˈʁaɪnɐ maˈʁiːa ˈʁɪlkə]) ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇੱਕ ਆਸਟਰੀਅਨ ਕਵੀ ਅਤੇ ਨਾਵਲਕਾਰ ਸੀ। [1]ਉਸ ਨੂੰ ਜਰਮਨ ਭਾਸ਼ਾ ਦੇ ਸਭ ਤੋਂ ਗੂੜ੍ਹ ਪ੍ਰਗੀਤਕ ਕਵੀਆਂ ਵਿੱਚੋਂ ਇੱਕ ਵਜੋਂ ਵਿਆਪਕ ਮਾਨਤਾ ਪ੍ਰਾਪਤ ਹੈ। ਉਸ ਨੇ ਪਦ ਅਤੇ ਬਹੁਤ ਜ਼ਿਆਦਾ ਪ੍ਰਗੀਤਕ ਗਦ ਦੋਨੋਂ ਲਿਖੇ। ਕਈ ਆਲੋਚਕਾਂ ਨੇ ਰਿਲਕੇ ਦੇ ਕੰਮ ਨੂੰ ਸੁਭਾਵਕ ਤੌਰ 'ਤੇ ਰਹੱਸਮਈ ਦੱਸਿਆ ਹੈ।[2][3] ਉਸ ਦੀਆਂ ਰਚਨਾਵਾਂ ਵਿੱਚ ਇੱਕ ਨਾਵਲ, ਕਵਿਤਾ ਦੇ ਕਈ ਸੰਗ੍ਰਿਹ ਅਤੇ ਚਿੱਠੀ-ਪੱਤਰ ਦੇ ਕਈ ਖੰਡ ਸ਼ਾਮਿਲ ਹਨ, ਜਿਨ੍ਹਾਂ ਵਿੱਚ ਉਹ ਅਮਿੱਟ ਬਿੰਬਾਂ ਦੀ ਸਿਰਜਣਾ ਕਰਦਾ ਹੈ ਜੋ ਅਵਿਸ਼ਵਾਸ, ਏਕਾਂਤ ਅਤੇ ਗਹਿਰੀ ਚਿੰਤਾ ਦੇ ਯੁੱਗ ਵਿੱਚ ਸ਼ਬਦਾਂ ਵਿੱਚ ਬਿਆਨ ਤੋਂ ਪਰੇ ਦੇ ਯਥਾਰਥ ਨਾਲ ਮੇਲ-ਜੋਲ ਦੀ ਕਠਿਨਾਈ ਉੱਤੇ ਧਿਆਨ ਕੇਂਦਰਿਤ ਕਰਦਾ ਹੈ। ਇਹ ਡੂੰਘੀ ਤਰ੍ਹਾਂ ਹੋਂਦਵਾਦੀ ਥੀਮ ਉਸ ਨੂੰ ਰਵਾਇਤੀ ਅਤੇ ਆਧੁਨਿਕਵਾਦੀ ਲੇਖਕਾਂ ਦਰਮਿਆਨ ਇੱਕ ਪਰਿਵਰਤਨਸ਼ੀਲ ਹਸਤੀ ਵਜੋਂ ਸਥਾਪਤ ਕਰਦੇ ਹਨ।
ਰਿਲਕੇ ਨੇ ਪੂਰੇ ਯੂਰੋਪ (ਰੂਸ, ਸਪੇਨ, ਜਰਮਨੀ, ਫ਼ਰਾਂਸ ਅਤੇ ਇਟਲੀ ਸਹਿਤ) ਵਿੱਚ ਵੱਡੇ ਪੈਮਾਨੇ ਉੱਤੇ ਯਾਤਰਾ ਕੀਤੀ, ਅਤੇ ਆਪਣੇ ਬਾਅਦ ਦੇ ਸਾਲਾਂ ਵਿੱਚ ਸਵਿਟਜਰਲੈਂਡ ਵਿੱਚ ਵਸ ਗਿਆ - ਇਹ ਸਥਾਨ ਉਸ ਦੀਆਂ ਅਨੇਕ ਕਵਿਤਾਵਾਂ ਦੀ ਸਿਰਜਣਾ ਦੀ ਪ੍ਰੇਰਨਾ ਦੀ ਕੁੰਜੀ ਸੀ। ਹਾਲਾਂ ਕਿ ਰਿਲਕੇ ਨੂੰ ਜਰਮਨ ਸਾਹਿਤ ਵਿੱਚ ਉਸ ਦੇ ਯੋਗਦਾਨ ਲਈ ਜਾਣਿਆ ਜਾਂਦਾ ਹੈ, ਪਰ ਉਸਦੀਆਂ 400 ਤੋਂ ਵੱਧ ਕਵਿਤਾਵਾਂ ਮੂਲ ਤੌਰ 'ਤੇ ਫਰਾਂਸੀਸੀ ਵਿੱਚ ਲਿਖੀਆਂ ਗਈਆਂ ਹਨ ਅਤੇ ਸਵਿਟਜਰਲੈਂਡ ਦੇ ਵੈਲੇਸ ਕੈਂਟਨ ਨੂੰ ਸਮਰਪਤ ਹਨ।
ਫਰਾਂਜ਼ ਕਾਪੁਸ ਨਾਲ ਮੁਲਾਕਾਤ ਅਤੇ ਖ਼ਤ ਦਾ ਸਿਲਸਿਲਾ
[ਸੋਧੋ]ਰਿਲਕੇ ਨੇ ਇਹ ਖ਼ਤ ਇੱਕ ਨੌਜਵਾਨ ਕਵੀ ਨੂੰ ਲਿਖੇ, ਅਜਿਹਾ ਕਵੀ ਜਿਹੜਾ ਉਹਦੇ ਵਾਂਗ ਹੀ ਮਿਲਟਰੀ ਸਕੂਲ ਵਿੱਚ ਵਿਦਿਆਰਥੀ ਵਜੋਂ ਦਾਖ਼ਲ ਹੋਇਆ ਅਤੇ ਕਾਵਿਕ ਖ਼ਿਆਲਾਂ ਵਾਲਾ ਸੀ। ਜਿਸਨੇ ਆਪਣੀਆਂ ਕਵਿਤਾਵਾਂ ਪ੍ਰਤੀ ਰਿਲਕੇ ਤੋਂ ਸਲਾਹ ਮੰਗੀ, ਪਰ ਰਿਲਕੇ ਨੇ ਉਸਨੂੰ ਦਸ ਖ਼ਤਾਂ ਵਿੱਚ ਜ਼ਿੰਦਗੀ ਦੇ ਤਜਰਬੇ, ਰਹੱਸਮਈ ਅਨੁਭਵ, ਸਿਰਜਣ ਪ੍ਰਕਿਰਿਆ, ਸੰਭੋਗ, ਕਾਮੁਕਤਾ, ਇਕਾਂਤ ਬਾਰੇ ਸੰਖੇਪ ਰੂਪ ਵਿੱਚ ਜਾਣਕਾਰੀ ਸਾਂਝੀ ਕੀਤੀ। ਰਿਲਕੇ ਦਾ ਜੀਵਨ ਇਕੱਲਤਾ ਅਤੇ ਉਦਾਸੀ ਭਰਪੂਰ ਸੀ ਪਰ ਇਹ ਉਦਾਸੀ ਅਤੇ ਇਕੱਲਤਾ ਰਿਲਕੇ ਦੀ ਸਹਿਜ ਪ੍ਰਵਿਰਤੀ ਬਣ ਕੇ ਸਦਾ ਉਸਦੇ ਅੰਗ ਸੰਗ ਰਹੀ, ਜਿਸਨੂੰ ਉਹ ਰੱਜ ਕੇ ਜੀਵਿਆ। ਰਿਲਕੇ ਨੇ ਆਪਣੀ ਜ਼ਿੰਦਗੀ ਵਿਚਲੇ ਦੁੱਖਾਂ ਨੂੰ ਬੜੇ ਠਰ੍ਹੰਮੇ ਨਾਲ ਸਾਧਨਾ ਵਿੱਚ ਬਦਲਿਆ। ਰਿਲਕੇ ਨੇ ਆਪਣੀ ਸਹਿਜ ਪ੍ਰਵਿਰਤੀ, ਜਿਸ ਵਿੱਚ ਉਸਦੇ ਜੀਵਨ ਦੇ ਹਰੇਕ ਸੱਚ ਦੀ ਸਵੀਕ੍ਰਿਤੀ ਹੈ, ਨੂੰ ਏਦਾਂ ਸਵੀਕਾਰ ਕੀਤਾ ਹੈ ਕਿ ਉਸ ਵਿੱਚ ਲਾਚਾਰੀ ਜਾਂ ਜ਼ਖ਼ਮਾਂ ਉੱਤੇ ਮੱਲ੍ਹਮ ਲਗਾਉਣ ਦਾ ਕਾਰਜ ਨਹੀਂ ਸਗੋਂ ਉਸ ਦਾ ਸ਼ਾਬਦਿਕ ਰੂਪਾਂਤਰਣ ਹੈ। ਇਹ ਰੂਪਾਂਤਰਣ ਹੀ ਰਿਲਕੇ ਦੀ ਸਾਡੇ ਸਮਾਜ ਨੂੰ ਦੇਣ ਹੈ, ਇਸੇ ਦੇਣ ਕਰਕੇ ਰਿਲਕੇ ਇੱਕ ਕਵੀ ਤੋਂ ਵੱਧ ਕੇ ਦੁਨੀਆ ਭਰ ਦੇ ਸਿਰਜਕਾਂ ਲਈ ਇੱਕ ਵੱਖਰਾ ਮਿਆਰ ਸਥਾਪਤ ਕਰਦਾ ਹੈ— ਖ਼ਾਸਕਰ ਨਵੇਂ ਸਿਰਜਕਾਂ ਲਈ। ਰਿਲਕੇ ਦੇ ਜੀਵਨ ਦਾ ਨਿਚੋੜ ਉਹਨਾਂ ਦਸ ਖ਼ਤਾਂ ਵਿੱਚ ਮੌਜੂਦ ਹੈ, ਜਿਹੜੇ ਉਸਨੇ ਇੱਕ ਅਜਿਹੇ ਕਵੀ ਨੂੰ ਲਿਖੇ ਜਿਸਨੇ ਉਸਤੋਂ ਮਾਰਗ-ਦਰਸ਼ਨ ਮੰਗਿਆ। [4]
ਮਿਊਨਿਖ ਅਤੇ ਸੇਂਟ ਪੀਟਰਸਬਰਗ
[ਸੋਧੋ]ਸੰਨ 1897 ਵਿੱਚ, ਮਿਊਨਿਖ ਵਿੱਚ, ਰੇਨਰ ਮਾਰੀਆ ਰਿਲਕੇ ਦੀ ਮੁਲਾਕਾਤ ਬਹੁਤ ਯਾਤਰਾ ਕਰ ਚੁੱਕੀ ਬੁੱਧੀਜੀਵੀ ਔਰਤ, ਲੂ ਅੰਡਰਿਆਸ-ਸਲੋਮੀ ਨਾਲ ਹੋਈ ਅਤੇ ਪਿਆਰ ਪੈ ਗਿਆ। ਰਿਲਕੇ ਨੇ ਸਲੋਮੀ ਦੇ ਕਹਿਣ 'ਤੇ ਆਪਣਾ ਪਹਿਲਾ ਨਾਮ "ਰੇਨੇ" ਤੋਂ ਬਦਲ ਕੇ "ਰੈਨਰ" ਕਰ ਲਿਆ ਕਿਉਂਕਿ ਉਸ ਦੀ ਸੋਚ ਸੀ ਕਿ ਨਾਮ ਵਧੇਰੇ ਮਰਦਾਨਾ, ਜ਼ਬਰਦਸਤ ਅਤੇ ਜਰਮਨਿਕ ਹੋਣਾ ਚਾਹੀਦਾ ਹੈ। [5] ਇਸ ਸ਼ਾਦੀਸ਼ੁਦਾ ਔਰਤ ਨਾਲ ਉਸਦਾ ਸੰਬੰਧ, ਜਿਸ ਨਾਲ ਉਸਨੇ ਰੂਸ ਦੀਆਂ ਦੋ ਵਿਆਪਕ ਯਾਤਰਾਵਾਂ ਕੀਤੀਆਂ ਸਨ, 1900 ਤੱਕ ਚਲਿਆ। ਉਨ੍ਹਾਂ ਦੇ ਜੁਦਾ ਹੋ ਜਾਣ ਦੇ ਬਾਅਦ ਵੀ, ਸਲੋਮੀ ਆਪਣੀ ਜ਼ਿੰਦਗੀ ਦੇ ਅੰਤ ਤੱਕ ਰਿਲਕੇ ਦੀ ਸਭ ਤੋਂ ਮਹੱਤਵਪੂਰਨ ਰਾਜ਼ਦਾਨ ਰਹੀ। 1912 ਤੋਂ 1913 ਤੱਕ ਸਿਗਮੰਡ ਫ਼ਰਾਇਡ ਕੋਲੋਂ ਮਨੋਵਿਗਿਆਨਕ ਵਜੋਂ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ, ਉਸਨੇ ਰਿਲਕੇ ਨਾਲ ਮਨੋ-ਵਿਸ਼ਲੇਸ਼ਣ ਬਾਰੇ ਆਪਣਾ ਗਿਆਨ ਸਾਂਝਾ ਕੀਤਾ।
1898 ਵਿੱਚ ਰਿਲਕੇ ਰੂਸ ਗਿਆ। ਸਲੋਮੀ ਅਤੇ ਉਸਦਾ ਪਤੀ ਉਸਦੇ ਨਾਲ ਸਨ। ਇਹ ਯਾਤਰਾ ਰਿਲਕੇ ਦੇ ਜੀਵਨ ਵਿੱਚ ਇੱਕ ਮੀਲ-ਪੱਥਰ ਸਾਬਤ ਹੋਈ ਅਤੇ ਇਸਨੇ ਉਸ ਦੇ ਸ਼ੁਰੁਆਤੀ ਗੰਭੀਰ ਕੰਮਾਂ ਦੀ ਠੀਕ ਸ਼ੁਰੁਆਤ ਦੀ ਨਿਸ਼ਾਨਦੇਹੀ ਕੀਤੀ। ਉੱਥੇ ਉਹ ਤਾਲਸਤਾਏ ਨੂੰ ਮਿਲਿਆ। ਮਈ ਅਤੇ ਅਗਸਤ 1900 ਦੇ ਵਿਚਕਾਰ, ਉਸਨੇ ਰੂਸ ਦੀ ਦੂਸਰੀ ਯਾਤਰਾ ਕੀਤੀ, ਇਸ ਵਾਰ ਸਿਰਫ ਸਲੋਮੀ ਉਸਦੇ ਨਾਲ ਸੀ। ਉਹ ਮਾਸਕੋ ਅਤੇ ਸੇਂਟ ਪੀਟਰਸਬਰਗ ਗਿਆ, ਜਿੱਥੇ ਉਸਨੇ ਬੋਰਿਸ ਪਾਸਤਰਨਾਕ ਦੇ ਪਰਿਵਾਰ ਅਤੇ ਇੱਕ ਕਿਸਾਨ ਕਵੀ ਸਪਿਰੀਡਨ ਦਰੋਜ਼ਝਿਨ ਨੂੰ ਮਿਲਿਆ। ਲੇਖਕ ਅੰਨਾ ਏ ਤਾਵਿਸ ਬੋਹੇਮੀਆ ਅਤੇ ਰੂਸ ਦੇ ਸਭਿਆਚਾਰਾਂ ਦਾ ਰਿਲਕੇ ਦੀ ਕਵਿਤਾ ਅਤੇ ਚੇਤਨਾ ਉੱਤੇ ਪ੍ਰਮੁੱਖ ਪ੍ਰਭਾਵ ਦੱਸਦਾ ਹੈ।[6]
ਰਿਲਕੇ ਦੀ ਇੱਕ ਕਵਿਤਾ ਦਾ ਪੰਜਾਬੀ ਰੂਪਾਂਤ੍ਰ੍ਣ
[ਸੋਧੋ]ਸ਼ਾਇਦ ਸਾਰੇ,
ਡਰੈਗਨ,
ਸਾਡੇ ਜੀਵਨ ਵਿੱਚ,
ਰਾਜਕੁਮਾਰੀਆਂ ਹਨ,
ਜੋ ਸਿਰਫ ਹਨ,
ਦੇਖਣ ਦੀ ਉਡੀਕ,
ਅਸੀਂ ਇੱਕ ਵਾਰ ਕੰਮ ਕਰਦੇ ਹਾਂ,
ਸੁੰਦਰਤਾ ਅਤੇ ਨਾਲ
ਹਿੰਮਤ ਸ਼ਾਇਦ,
ਸਭ ਕੁਝ ਜੋ,
ਸਾਨੂੰ ਡਰਾਉਂਦਾ ਹੈ,
ਇਸ ਦੇ ਡੂੰਘੇ ਵਿੱਚ
ਸਾਰ, ਕੁਝ
ਬੇਸਹਾਰਾ ਜੋ ਚਾਹੁੰਦਾ ਹੈ
ਸਾਡਾ ਪਿਆਰ.
ਰੇਨਰ ਮਾਰੀਆ ਰਿਲਕੇ (1875)
ਦਿਓ ਸਾਰੇ ਸਾਡੀ
ਜਿੰਦੜੀ ਦੇ, ਭਵੇਂ
ਹੋਣ ਪਰੀਆਂ,
ਤਕਦੀਆਂ ਸਾਡੇ
ਨੈਣਾਂ ਵੱਲ, ਕਦੀ
ਤਾਂ ਅਸੀਂ ਇੱਕ ਵੇਰ
ਮਾਰਾਂਗੇ ਹੰਭਲਾ,
ਕਰ ਹਿੰਮਤ
ਨਾਜ਼ਾਂ ਭਰਿਆ |
ਹਰ ਸ਼ੈਅ ਜੋ
ਡਰਾਉਂਦੀ ਜਾਪੇ
ਅਸਾਂ ਨੂੰ, ਭਾਵੇਂ
ਹੋਵੇ ਧੁਰ ਅੰਦਰੋਂ
ਨਿਮਾਣੀ ਜੋ ਲੋਚੇ
ਮੁਹੱਬਤ ਸਾਡੀ |
ਹਵਾਲੇ
[ਸੋਧੋ]- ↑ Biography: Rainer Maria Rilke 1875–1926 on the Poetry Foundation website. Retrieved 2 February 2013.
- ↑ See Müller, Hans Rudolf. Rainer Maria Rilke als Mystiker: Bekenntnis und Lebensdeutung in Rilkes Dichtungen (Berlin: Furche 1935). See also Stanley, Patricia H. "Rilke's Duino Elegies: An Alternative Approach to the Study of Mysticism" in Heep, Hartmut (editor). Unreading Rilke: Unorthodox Approaches to a Cultural Myth (New York: Peter Lang 2000).
- ↑ Freedman, Ralph. Life of a Poet: Rainer Maria Rilke (Chicago: Northwestern University Press, 1998), p. 515.
- ↑ "Letters to a Young Poet (Punjabi) | ਨੌਜਵਾਨ ਕਵੀ ਨੂੰ ਖ਼ਤ - ਰਿਲਕੇ by Rishi Hirdepal,Rainer Maria Rilke,Franz Xaver Kappus,Leonid Pasternak - PUNJABI In Conversation Book - Autumn Art". https://www.autumnartbooks.com. Retrieved 2025-09-07.
{{cite web}}: External link in(help)|website= - ↑ Arana, R. Victoria (2008). The Facts on File Companion to World Poetry: 1900 to the Present. Infobase. p. 377. ISBN 978-0-8160-6457-1.
- ↑ Anna A. Tavis. Rilke's Russia: A Cultural Encounter. Northwestern University Press, 1997. ISBN 0-8101-1466-6. p. 1.