ਸਮੱਗਰੀ 'ਤੇ ਜਾਓ

ਰੋਸ਼ਨਵਾਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰੋਸ਼ਨਵਾਲਾ ਪਿੰਡ ਤਹਿਸੀਲ ਧਰਮਕੋਟ ਜਿਲ੍ਹਾ ਮੋਗਾ ਦਾ ਪਿੰਡ ਨਸੀਰੇਵਾਲਾ ਤੋਂ 1 ਕਿਲੋਮੀਟਰ ਅਤੇ ਧਰਮਕੋਟ ਤੋਂ 6 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 24 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ

[ਸੋਧੋ]

ਇਹ ਪਿੰਡ ਤਿੰਨ ਸਦੀਆਂ ਤੋਂ ਜ਼ਿਆਦਾ ਪੁਰਾਣਾ ਹੈ। ਇਸ ਪਿੰਡ ਦੀ ਮੋੜ੍ਹੀ ਜਲੰਧਰ ਜ਼ਿਲੇ ਦੇ ਕਿਸੇ ਪਿੰਡ ਵਿੱਚੋਂ ਰੋਸ਼ਨ ਖਾਂ ਨਾਮੀ ਮੁਸਲਮਾਨ ਨੇ ਸਤਲੁਜ ਦੇ ਕੰਡੇ ਇਥੇ ਆ ਕੇ ਗੱਡੀ ਸੀ। ਪਿੰਡ ਦਾ ਨਾਂ ਰੋਸ਼ਨ ਖਾਂ ਵਾਲਾ ਪੈ ਗਿਆ ਜੋ ਹੌਲੀ ਹੌਲੀ 'ਰੋਸ਼ਨਵਾਲਾ[1]' ਪੱਕ ਗਿਆ। ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਇਹ ਪਿੰਡ ਬਿਲਕੁਲ ਤਬਾਹ ਹੋ ਗਿਆ ਸੀ। ਅੱਜ ਕੱਲ ਪਿੰਡ ਵਿੱਚ ਲਾਹੌਰ ਜਿਲ੍ਹੇ ਤੋਂ ਆਏ ਜੱਟ ਦਰਜ਼ੀ ਸਿੱਖ ਘੁਮਾਰਾਂ ਦੇ ਘਰ ਹਨ। ਪਿੰਡ ਵਿੱਚ ਇੱਕ ਗੁਰਦੁਆਰਾ ਅਤੇ ਇੱਕ ਮਸੀਤ ਹੈ। ਮਸੀਤ ਦੇ ਨਾਲ ਜ਼ਮੀਨ ਹੈ ਜਿਸ ਦਾ ਪ੍ਰਬੰਧ ਵਕਫ ਬੋਰਡ ਦੇ ਸਪੁਰਦ ਹੈ। ਪਿੰਡ ਵਿੱਚ ਆਨਾਜ ਮੰਡੀ ਤੇ ਸਰਕਾਰੀ ਸਕੂਲ ਹੈ ਜੋ ਕਿ ਰੋਸ਼ਨਵਾਲਾ ਤੋਂ ਇਜ਼ਤ ਵਾਲਾ ਸੜਕ ਤੇ ਸਥਿਤ ਹੈ।

ਹਵਾਲੇ

[ਸੋਧੋ]
  1. "ਰੋਸ਼ਨਵਾਲਾ ਪਿੰਡ ਦਾ ਇਤਿਹਾਸ | Roshanwala Village History - ਪੰਜਾਬ ਦੇ ਪਿੰਡਾਂ ਦਾ ਇਤਿਹਾਸ" (in ਅੰਗਰੇਜ਼ੀ (ਅਮਰੀਕੀ)). 2024-12-09. Retrieved 2025-08-27.