ਸਮੱਗਰੀ 'ਤੇ ਜਾਓ

ਲਾਲ ਮੁਹੰਮਦ-ਇਕਬਾਲ(ਪਾਕਿਸਤਾਨੀ ਸੰਗੀਤਕਾਰ ਜੋੜੀ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Lal Mohammad Iqbal
ਤਸਵੀਰ:Lal Mohammad Iqbal.jpg
ਜਾਣਕਾਰੀ
ਜਨਮ ਦਾ ਨਾਮLal Mohammad (1933 - 2009) and Buland Iqbal (1930 - 2013)
ਜਨਮRajasthan, British India (Lal Mohammad)
ਮੂਲPakistani
ਮੌਤKarachi, Pakistan (both of them died in Karachi)
ਵੰਨਗੀ(ਆਂ)Contemporary instrumental
ਕਿੱਤਾComposers and music directors of films
ਸਾਜ਼Flute, Sarangi
ਸਾਲ ਸਰਗਰਮ1957 – 1994

'ਲਾਲ ਮੁਹੰਮਦ-'ਇਕਬਾਲ ਇੱਕ ਪਾਕਿਸਤਾਨੀ ਸੰਗੀਤਕਾਰ ਜੋੜੀ ਸੀ, ਜਿਸ ਵਿੱਚ ਲਾਲ ਮੁਹੰਮਦ (ਜਨਮ1933- ਦੇਹਾਂਤ 29 ਸਤੰਬਰ 2009) ਅਤੇ ਬੁਲੰਦ ਇਕਬਾਲ (ਜਨਮ 1930-ਦੇਹਾਂਤ 25 ਜੁਲਾਈ 2013) ਸ਼ਾਮਲ ਸਨ।[1] ਉਹ ਫ਼ਿਲਮ ਗੀਤਾਂ ਦੇ ਸੁਨਹਿਰੀ ਯੁੱਗ ਨਾਲ ਸਬੰਧਤ ਪਾਕਿਸਤਾਨ ਫ਼ਿਲਮ ਉਦਯੋਗ ਦੇ ਪ੍ਰਮੁੱਖ ਸੰਗੀਤਕਾਰਾਂ ਵਿੱਚੋਂ ਸਨ।[2][3]

ਬੁਲੰਦ ਇਕਬਾਲ ਨੇ ਆਪਣੇ ਸਹਿਯੋਗੀ ਲਾਲ ਮੁਹੰਮਦ ਨਾਲ ਰੇਡੀਓ ਪਾਕਿਸਤਾਨ ਵਿੱਚ ਸੰਗੀਤ ਕਂਪੋਜ਼ ਕੀਤਾ ਅਤੇ ਇਹ ਜੋੜੀ ਲਾਲ ਮੁਹੰਮਦ-ਇਕਬਾਲ ਵਜੋਂ ਜਾਣੀ ਜਾਂਦੀ ਸੀ। ਉਹ 1950 ਵਿੱਚ ਛੇ ਮਹੀਨਿਆਂ ਦੇ ਅੰਦਰ ਹੀ ਰੇਡੀਓ ਪਾਕਿਸਤਾਨ, ਕਰਾਚੀ ਵਿੱਚ ਨਿਯੁਕਤ ਹੋ ਗਏ ਸਨ। ਸਭ ਤੋਂ ਪਹਿਲਾਂ, ਉਨ੍ਹਾਂ ਨੇ ਮਿਲ ਕੇ ਰੇਡੀਓ ਪਾਕਿਸਤਾਨ ਲਈ 'ਗੀਤ' ਅਤੇ 'ਗ਼ਜ਼ਲਾਂ' ਕਂਪੋਜ਼ ਕੀਤੀਆਂ। ਇਸ ਜੋੜੀ ਨੂੰ ਮੁੱਖ ਤੌਰ ਉੱਤੇ ਪਲੇਅਬੈਕ ਗਾਇਕ ਅਹਿਮਦ ਰੁਸ਼ਦੀ ਦੀ ਆਵਾਜ਼ ਵਿੱਚ ਉਹਨਾਂ ਦੀਆਂ ਰਚਨਾਵਾਂ ਲਈ ਯਾਦ ਕੀਤਾ ਜਾਂਦਾ ਹੈ।[2]

ਸ਼ੁਰੂਆਤੀ ਜੀਵਨ ਅਤੇ ਕੈਰੀਅਰ

[ਸੋਧੋ]

ਬੁਲੰਦ ਇਕਬਾਲ ਉਪ ਮਹਾਂਦੀਪ ਦੇ ਪ੍ਰਸਿੱਧ ਸਾਰੰਗੀ ਵਾਦਕ ਉਸਤਾਦ ਬੁੰਦੂ ਖਾਨ (1880-1955) ਦਾ ਪੁੱਤਰ ਸੀ ਅਤੇ ਉਹ ਉਮਰਾਵ ਬੁੰਦੂ ਖ਼ਾਨ ਦਾ ਛੋਟਾ ਭਰਾ ਸੀ, ਜੋ ਇੱਕ ਸਾਰੰਗੀ ਵਾਦਕ ਅਤੇ ਕਲਾਸੀਕਲ ਗਾਇਕ ਸੀ। ਦਿੱਲੀ ਘਰਾਣੇ ਦੇ ਸ਼ਾਸਤਰੀ ਸੰਗੀਤਕਾਰਾਂ ਦੇ ਪਰਿਵਾਰ ਨਾਲ ਸਬੰਧਤ, ਬੁਲੰਦ ਇਕਬਾਲ ਨੇ ਕਈ ਰਾਗਾਂ ਉੱਤੇ ਮੁਹਾਰਤ ਹਾਸਿਲ ਕੀਤੀ ਸੀ, ਜਿਨ੍ਹਾਂ ਨੂੰ ਉਸਨੇ ਗਾਇਆ ਵੀ ਸੀ।

ਇਕਬਾਲ ਰੇਡੀਓ ਉੱਤੇ ਸੰਗੀਤ ਦੀ ਰਚਨਾ ਕਰਦਾ ਸੀ ਅਤੇ ਫਿਰ ਆਪਣੇ ਸਾਥੀ ਲਾਲ ਮੁਹੰਮਦ ਨਾਲ। ਉਹਨਾਂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 1961 ਵਿੱਚ ਫਿਲਮ 'ਬਾਰਾ ਬਜੇ " (1962) ਨਾਲ ਕੀਤੀ ਸੀ।[1]

ਉਹਨਾਂ ਨੂੰ ਸਭ ਤੋਂ ਪਹਿਲਾਂ ਪਲੇਅਬੈਕ ਗਾਇਕ ਅਹਿਮਦ ਰਸ਼ਦੀ ਦੁਆਰਾ ਫਿਲਮਾਂ ਦਾ ਮੌਕਾ ਦਿੱਤਾ ਗਿਆ ਸੀ ਕਿਉਂਕਿ ਰਸ਼ਦੀ ਨੇ ਉਹਨਾਂ ਨੂੰ ਵੱਖ-ਵੱਖ ਫਿਲਮ ਨਿਰਮਾਤਾਵਾਂ ਨਾਲ ਜਾਣ-ਪਛਾਣ ਕਰਵਾਈ ਸੀ।

ਇਸ ਜੋੜੀ ਨੇ ਘੱਟੋ-ਘੱਟ 40 ਫਿਲਮਾਂ ਲਈ ਸੰਗੀਤ ਤਿਆਰ ਕੀਤਾ ਅਤੇ ਕਈ ਪਲੇਅਬੈਕ ਗਾਇਕਾਂ ਦੀਆਂ ਆਵਾਜ਼ਾਂ ਦੀ ਵਰਤੋਂ ਕੀਤੀ, ਜਿਨ੍ਹਾਂ ਵਿੱਚ ਭਾਰਤ ਦੇ ਤਿੰਨ ਗਾਇਕ ਤਲਤ ਮਹਿਮੂਦ, ਸੀ. ਐੱਚ. ਆਤਮਾ ਅਤੇ ਮੁਬਾਰਕ ਬੇਗਮ ਵੀ ਸ਼ਾਮਲ ਹਨ। ਸੰਗੀਤ ਨਿਰਦੇਸ਼ਕ ਵਜੋਂ ਉਨ੍ਹਾਂ ਦੀ ਆਖਰੀ ਫਿਲਮ 'ਸਬ ਕੇ ਬਾਪ "ਸੀ ਜੋ 1994 ਵਿੱਚ ਰਿਲੀਜ਼ ਹੋਈ ਸੀ। 29 ਸਤੰਬਰ 2009 ਨੂੰ ਲਾਲ ਮੁਹੰਮਦ ਦੀ ਮੌਤ ਹੋ ਗਈ ਸੀ ਜਦੋਂ ਕਿ ਪਿਛਲੇ ਦੋ ਦਹਾਕਿਆਂ ਦੌਰਾਨ ਬੁਲੰਦ ਇਕਬਾਲ ਨੇ ਆਪਣਾ ਸਮਾਂ ਕਲਾਸੀਕਲ ਅਤੇ ਗ਼ਜ਼ਲ ਗਾਉਣ ਦੀ ਸਿੱਖਿਆ ਦੇਣ ਵਿੱਚ ਲਗਾ ਦਿੱਤਾ ਸੀ। ਸੰਗੀਤ ਪ੍ਰਤੀ ਉਨ੍ਹਾਂ ਦਾ ਜਨੂੰਨ ਇੰਨਾ ਗਹਿਰਾ ਸੀ ਕਿ 80 ਸਾਲ ਦੀ ਉਮਰ ਤੱਕ ਉਹ ਕਰਾਚੀ ਦੇ ਲਿਆਕਤਾਬਾਦ ਵਿੱਚ ਆਪਣੀ ਰਿਹਾਇਸ਼ ਤੋਂ ਸ਼ਹਿਰ ਦੇ ਕਈ ਹੋਰ ਹਿੱਸਿਆਂ ਵਿੱਚ ਆਪਣੇ ਮੋਟਰ ਸਾਈਕਲ ਚਲਾ ਕੇ ਹਫ਼ਤੇ ਵਿੱਚ ਚਾਰ ਤੋਂ ਪੰਜ ਵਾਰ ਸੰਗੀਤ ਸਿਖਾਉਣ ਆਉਂਦੇ ਸਨ।[2]

ਮੌਤ

[ਸੋਧੋ]

ਲਾਲ ਮੁਹੰਮਦ ਅਤੇ ਬੁਲੰਦ ਇਕਬਾਲ ਨੂੰ ਪਾਕਿਸਤਾਨੀ ਫਿਲਮ ਇੰਡਸਟਰੀ ਪੂਰੀ ਤਰ੍ਹਾਂ ਭੁੱਲ ਗਈ ਸੀ ਅਤੇ ਉਨ੍ਹਾਂ ਨੇ ਆਪਣੇ ਆਖਰੀ ਸਾਲ ਗੁਮਨਾਮੀ ਵਿੱਚ ਬਿਤਾਏ। ਬੁਲੰਦ ਇਕਬਾਲ ਦੀ ਮੌਤ 25 ਜੁਲਾਈ 2013 ਨੂੰ ਕਰਾਚੀ ਵਿੱਚ 83 ਸਾਲ ਦੀ ਉਮਰ ਵਿੱਚ ਹੋਈ, ਜਦੋਂ ਕਿ ਲਾਲ ਮੁਹੰਮਦ ਦੀ ਮੌਤ ਪਹਿਲਾਂ 29 ਸਤੰਬਰ 2009 ਨੂੰ ਹੋਈ ਸੀ।[1][2]

ਲਾਲ ਮੁਹੰਮਦ-ਇਕਬਾਲ ਦੀਆਂ ਪ੍ਰਸਿੱਧ ਰਚਨਾਵਾਂ

[ਸੋਧੋ]
Film Song Singers Song Lyrics By Film and year
"ਗੋਰੀ ਜ਼ਰਾ ਫਿਰ ਸੇ ਬਜਾ ਪਾਯਲਿਆ ਪੀਪਲ ਕੀ ਛਾਂਵ ਮੇਂ"[3] ਮੁੰਹਮਦ ਇਫ਼੍ਰਾਹਿਮ, ਨਸੀਮਾ ਸ਼ਾਹੀਨ ਦੁਖੀ ਪਰੇਮਨਾਗਰੀ ਜਾਗ ਉਠਾ ਇਨਸਾਨ/1966
"ਏ ਅਬ੍ਰ-ਏ-ਕਰਮ ਆਜ ਇਤਨਾ ਬਰਸ ਕੀ ਵੋਹ ਜਾ ਨਾ ਸਕੇਂ""[2] ਅਹਮਦ ਰੁਸ਼ਦੀ ਮਸਰੂਰ ਅਨਵਰ ਨਸੀਬ ਆਪਣਾ ਆਪਣਾ/1970
"ਹੈ ਕਹਾਂ ਵੋ ਕਲੀ" ਅਹਮਦ ਰੁਸ਼ਦੀ ਫ਼ੈਜ਼ ਅਹਮਦ ਫ਼ੈਜ਼ ਅਣਹੋਣੀ/1973
"ਸੋਚਾਂ ਥਾ ਪਿਆਰ ਨਾ ਕਰੇਂਗੇ"[4][2] ਅਹਮਦ ਰੁਸ਼ਦੀ ਲਾਡਲਾ (1969)
"ਦੁਨੀਆਂ ਕਿਸੀ ਕੇ ਪਿਆਰ ਮੇਂ ਜੰਨਤ ਸੇ ਕਮ ਨਹੀਂ "[2][4][3] ਮੇਹੰਦੀ ਹਸਨ ਦੁਖੀ ਪਰੇਮਨਾਗਰੀ ਜਾਗ ਉਠਾ ਇਨਸਾਨ (1966)
"ਰਾਹ-ਏ- ਤਲਬ ਮੇਂ ਕੌਣ ਕਿਸੀ ਕਾ, ਅਪਣੇ ਭੀ ਬੇਗਾਨੇ ਹੈਂ"[3] ਹਬੀਬ ਵਲੀ ਮੁੰਹਮਦ ਅਸਰਾਰ ਅਹਮਦ (ਇਬਨ-ਏ- ਸਫ਼ੀ) ਧਮਾਕਾ (1974)[3]

ਹਵਾਲੇ

[ਸੋਧੋ]
  1. 1.0 1.1 "Profile of Lal Mohammad Iqbal". Pakistan Film Magazine website. Archived from the original on 29 June 2017. Retrieved 4 February 2023. ਹਵਾਲੇ ਵਿੱਚ ਗ਼ਲਤੀ:Invalid <ref> tag; name "pakmag2" defined multiple times with different content
  2. 2.0 2.1 2.2 2.3 2.4 2.5 Parvez Rahim (14 August 2013). "Tribute to maestro Buland Iqbal". Retrieved 12 July 2021. ਹਵਾਲੇ ਵਿੱਚ ਗ਼ਲਤੀ:Invalid <ref> tag; name "Dawn" defined multiple times with different content
  3. 3.0 3.1 3.2 3.3 3.4 "Film songs of Lal Mohammad Iqbal". Pakistan Film Magazine website. Archived from the original on 28 April 2017. Retrieved 4 February 2023. ਹਵਾਲੇ ਵਿੱਚ ਗ਼ਲਤੀ:Invalid <ref> tag; name "pakmag" defined multiple times with different content
  4. 4.0 4.1 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Dawn2