ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ
ਇਸ ਲੇਖ ਨੂੰ ਤਸਦੀਕ ਲਈ ਹੋਰ ਹਵਾਲੇ ਚਾਹੀਦੇ ਹਨ। (ਜੂਨ 2025) |
![]() | |
ਮਾਟੋ | English: Sweetness And Light |
---|---|
ਅੰਗ੍ਰੇਜ਼ੀ ਵਿੱਚ ਮਾਟੋ | ਮਿਠਾਸ ਅਤੇ ਪ੍ਰਕਾਸ਼ |
ਕਿਸਮ | ਸਰਕਾਰੀ |
ਸਥਾਪਨਾ | 1940 |
ਵਿਦਿਆਰਥੀ | 4,271 (2015 ਮੁਤਾਬਿਕ) 2,254 ਮੁੰਡੇ 2017 ਕੁੜੀਆਂ |
ਟਿਕਾਣਾ | , , |
ਕੈਂਪਸ | ਸ਼ਹਿਰੀ |
ਮੈਗਜ਼ੀਨ | ਦ ਰਜਿੰਦਰਾ |
ਛੋਟਾ ਨਾਮ | ਰਾਜਿੰਦਰਾ ਕਾਲਜ |
ਮਾਨਤਾਵਾਂ | |
ਵੈੱਬਸਾਈਟ | grcb |
ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ, ਬਠਿੰਡੇ ਦੀਆਂ ਸਰਕਾਰੀ ਵਿੱਦਿਅਕ ਸੰਸਥਾਵਾਂ ਵਿੱਚੋਂ ਇੱਕ ਪ੍ਰ੍ਮੁੱਖ ਕਾਲਜ ਹੈ। 1904 ਵਿੱਚ ਇੱਕ ਪ੍ਰਾਇਮਰੀ ਸਕੂਲ ਵਜੋਂ ਸ਼ੁਰੂ ਹੋ ਕੇ 1940 ਵਿੱਚ ਇਹ ਇੱਕ ਇੰਟਰਮੀਡੀਏਟ ਕਾਲਜ ਬਣ ਗਿਆ।[1]
ਇਤਿਹਾਸ
[ਸੋਧੋ]ਬਠਿੰਡਾ ਦੇ ਬੱਸ ਅੱਡੇ ਨਜ਼ਦੀਕ ਗੁਰੂ ਕਾਸ਼ੀ ਮਾਰਗ ‘ਤੇ ਸਥਿਤ ਕਾਲਜ ਦੀ ਨੀਂਹ 1904 ਵਿੱਚ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਨੇ ਆਪਣੇ ਪਿਤਾ ਮਹਾਰਾਜਾ ਰਜਿੰਦਰ ਸਿੰਘ ਜੋ 1900 ਈ. ਵਿੱਚ ਸਵਰਗਵਾਸ ਹੋ ਗਏ ਸਨ, ਦੀ ਯਾਦ ਵਿੱਚ ਬਠਿੰਡਾ ਕਿਲ੍ਹਾ ਮੁਬਾਰਕ ਦੇ ਅੰਦਰ ਇੱਕ ਪ੍ਰਾਇਮਰੀ ਸਕੂਲ ਵਜੋਂ ਰੱਖੀ। ਉਸ ਦਾ ਨਾਂ ਰਾਜਿੰਦਰਾ ਪ੍ਰਾਇਮਰੀ ਸਕੂਲ ਰੱਖਿਆ ਗਿਆ। ਬਾਅਦ ਵਿੱਚ ਇਹ ਰਾਜਿੰਦਰਾ ਪ੍ਰਾਇਮਰੀ ਸਕੂਲ ਹਾਈ ਸਕੂਲ ਬਣ ਗਿਆ। ਮਾਲ ਰੋਡ ‘ਤੇ ਬਣਿਆ ਇਹ ਰਾਜਿੰਦਰਾ ਹਾਈ ਸਕੂਲ 1940 ਈਸਵੀ ਵਿੱਚ ਰਾਜਿੰਦਰਾ ਇੰਟਰਮੀਡੀਏਟ ਕਾਲਜ ਬਣ ਗਿਆ। ਜਦੋਂ ਸਟੇਸ਼ਨ ਤੋਂ ਹਨੂੰਮਾਨ ਚੌਕ ਤੱਕ ਮਾਲ ਰੋਡ ਕੱਢੀ ਗਈ ਤਾਂ ਰਾਜਿੰਦਰਾ ਕਾਲਜ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਕਾਲਜ ਦੀ ਮੌਜੂਦਾ ਬਿਲਡਿੰਗ ਵਕਫ ਬੋਰਡ ਦੀ 28 ਏਕੜ ਜਮੀਨ ਅੇੈਕੁਆਇਰ ਕਰਕੇ ਬਣਾਈ ਗਈ ਹੈ।[ਹਵਾਲਾ ਲੋੜੀਂਦਾ]
ਕਾਲਜ ਦਰਪਣ
[ਸੋਧੋ]
ਕਾਲਜ ਦੀ ਇਮਾਰਤ E ਅੱਖਰ ਦੇ ਆਕਾਰ ਦੀ ਹੈ। ਕਾਲਜ ਵਿੱਚ ਐਨ.ਸੀ.ਸੀ. ਤੇ ਐਨ. ਐਸ.ਐਸ. ਦੇ ਯੂਨਿਟ ਵੀ ਸਫਲਤਾ-ਪੂਰਵਕ ਚਲਾਏ ਜਾ ਰਹੇ ਹਨ ਅਤੇ ਇਸ ਕਾਲਜ ਨੂੰ ਐਨ. ਐਸ.ਐਸ. ਗਤੀਵਿਧੀਆਂ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਰਵੋਤਮ (ਬੈਸਟ) ਕਾਲਜ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਕਾਲਜ ਦਾ ਉਲੇਖ ‘ਐਨਸਾਈਕਲੋਪੀਡੀਆਂ’ ਬ੍ਰਿਟੇਨਿਕਾ[2] ਦੀ ਜਿਲਦ ਤਿੰਨ, ਪੰਨਾ 564 ‘ਤੇ ਕੀਤਾ ਗਿਆ ਹੈ।[ਹਵਾਲਾ ਲੋੜੀਂਦਾ] ਕੰਟੀਨ ਤੇ ਹੋਸਟਲ ਦਾ ਵੀ ਪ੍ਰਬੰਧ ਹੈ। ਕਾਲਜ ਵੱਲੋਂ ’ਦਾ ਰਜਿੰਦਰਾ’ ਸਾਲਾਨਾ ‘ਮੈਗਜ਼ੀਨ’ ਛਪਦਾ ਹੈ ਜਿਸ ਵਿੱਚ ਵਿਦਿਆਰਥੀ ਆਪਣੀਆਂ ਰਚਨਾਵਾਂ ਦਿੰਦੇ ਹਨ। ਇਹ ਕਾਲਜ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਸਬੰਧਿਤ ਹੈ।[ਹਵਾਲਾ ਲੋੜੀਂਦਾ]
ਵਿਦਿਆਰਥਣਾਂ
[ਸੋਧੋ]- ਗੁਰਚਰਨ ਕੌਰ
- ਮੁਖਤਿਆਰ ਕੌਰ - ਸਪੀਕਰ, ਮੁਜਾਰਾ ਲਹਿਰ ਦੇ ਮੌਢੀ ਨੇਤਾ, ਸ਼ੀਹਣੀ ਮੈਗਜ਼ੀਨ ਦੀ ਸੰਪਦਕ
ਵਿਦਿਆਰਥੀ
[ਸੋਧੋ]- ਨਾਵਲਕਾਰ ਬੂਟਾ ਸਿੰਘ ਸ਼ਾਦ
ਪ੍ਰਿੰਸੀਪਲ
[ਸੋਧੋ]# | ਨਾਮ | ਦਫ਼ਤਰ ਲਿਆ | ਦਫ਼ਤਰ ਛੱਡਿਆ |
---|---|---|---|
1 | ਡਾ. ਹੁਕਮ ਸਿੰਘ ਸੋਢੀ | 1940 | 1945 |
2 | ਸ਼੍ਰੀ ਐਮ.ਜੇ. ਸਹਾਏ | 1945 | 1948 |
3 | ਸ਼੍ਰੀ ਮੂਲ ਰਾਜ ਸਿੰਘ | 1948 | 1951 |
4 | ਡਾ. ਹੁਕਮ ਸਿੰਘ ਸੋਢੀ | 1951 | 1952 |
5 | ਸ਼੍ਰੀ ਸੀ. ਐਲ.ਪਾਰਤੀ | 1952 | 1953 |
6 | ਡਾ. ਹਰਦੀਪ ਸਿੰਘ | 1953 | 1954 |
7 | ਸ਼੍ਰੀਮਤੀ ਐਚ. ਐਮ. ਢਿੱਲੋਂ | 1954 | 1961 |
8 | ਡਾ. ਤਾਰਾ ਸਿੰਘ | 1961 | 1964 |
9 | ਡਾ. ਓ. ਪੀ. ਭਾਰਦਵਾਜ | 1964 | 1966 |
10 | ਸ਼੍ਰੀ ਗੁਰਸੇਵਕ ਸਿੰਘ | 1966 | 1966 |
11 | ਸ੍ਰੀ ਬੀ.ਕੇ.ਕਪੁਰ | 1968 | 1971 |
12 | ਸ੍ਰੀ ਉਮਰਾਓ ਸਿੰਘ | 1971 | 1972 |
13 | ਅਪਰਅਪਾਰ ਸਿੰਘ |
1972 |
1973 |
14 | ਡਾ. ਡੀ. ਆਰ. ਵਿਜ | 2 ਜੂਨ 73 | 3 ਅਗਸਤ 73 |
15 | ਸ਼੍ਰੀ ਓ. ਪੀ. ਪਾਂਡੋਵ | 11-8-73 | ਦਸੰਬਰ- 75 |
16 | ਸ਼੍ਰੀ ਸੁਰਜੀਤ ਸਿੰਘ | 14 ਜਨਵਰੀ 1974 | 24 ਅਪ੍ਰੈਲ 1977 |
17 | ਸ਼੍ਰੀ ਲਾਲ ਚੰਦ ਗੁਪਤਾ | 25 ਅਪ੍ਰੈਲ 77 | 22 ਜੁਲਾਈ 77 |
18 | ਸ਼੍ਰੀ ਸੁਰਜੀਤ ਸਿੰਘ | 23-7-77 | 4-8-78 |
19 | ਮੇਜ਼ਰ ਮਹਿੰਦਰ ਨਾਥ | 17-2-79 | 31-5-81 |
20 | ਸ਼੍ਰੀ ਸ਼ਰਤ ਚੰਦਰ | 1-6-81 | 31-12-81 |
21 | ਸ਼੍ਰੀ ਬਲਜੀਤ ਸਿੰਘ ਗਰੇਵਾਲ | 31-12-81 | 21-11-83 |
22 | ਡਾ. ਸੁਰਿੰਦਰ ਕੁਮਾਰ ਨਵਲ | 3-12-83 | 3-7-86 |
23 | ਸ਼੍ਰੀ ਲਜਾਰ ਸਿੰਘ | 3-7-86 | 11-6-87 |
24 | ਸ਼੍ਰੀ ਆਰ. ਐਸ. ਰਤਨ | 15-6-87 | 11-7-89 |
25 | ਡਾ. (ਕੈਪਟਨ) ਭੁਪਿੰਦਰ ਸਿੰਘ ਪੂਨੀਆਂ | 11-7-89 | 7-12-90 |
26 | ਸ਼੍ਰੀ ਸੋਮਦੱਤ ਭਗਤ | 7-12-90 | 27-3-01 |
27 | ਸ਼੍ਰੀ ਗੋਪਾਲ ਸਿੰਘ | 31-5-02 | 29-2-2000 |
28 | ਸ਼੍ਰੀ ਅਮਰਜੀਤ ਸਿੰਘ | 2-7-02 | 31-3-03 |
29 | ਡਾ. ਪੀ. ਐਸ. ਭੱਟੀ | 2 ਅਪ੍ਰੈਲ 2003 | 15 ਜੂਨ 2003 |
30 | ਸ਼੍ਰੀਮਤੀ ਗੁਰਮੀਤ ਕੌਰ ਭੱਠਲ | 11 ਸਤੰਬਰ 2003 | 16 ਜੁਲਾਈ 2004 |
31 | ਸ਼੍ਰੀ ਕੁਲਵਿੰਦਰ ਸਿੰਘ | 16 ਜੁਲਾਈ 2004 | 30 ਨਵੰਬਰ 2005 |
32 | ਸ਼੍ਰੀਮਤੀ ਗਿਆਨ ਕੌਰ | 20 ਜਨਵਰੀ 2006 | 16 ਜੁਲਾਈ 2007 |
33 | ਸ਼੍ਰੀ ਚਿੰਤ ਰਾਮ | 19 ਅਕਤੂਬਰ 2007 | 31 ਅਕਤੂਬਰ 2007 |
34 | ਸ਼੍ਰੀ ਆਰ. ਕੇ. ਬੰਗੜ | 8 ਦਸੰਬਰ 2007 | 30 ਸਤੰਬਰ 2009 |
35 | ਸ਼੍ਰੀ ਸੁਖਚੈਨ ਰਾਏ ਗਰਗ | 13 ਨਵੰਬਰ 2009 | 31 ਜੁਲਾਈ 2011 |
36 | ਸ਼੍ਰੀ ਵਿਜੇ ਕੁਮਾਰ ਗੋਇਲ | 15 ਮਈ 2012 | 30 ਸਤੰਬਰ 2015 |
37 | ਡਾ. ਸੁਖਰਾਜ ਸਿੰਘ | 23 ਅਕਤੂਬਰ 2015 | 30 ਨਵੰਬਰ 2017 |
38. | ਸ਼੍ਰੀ ਮੁਕੇਸ਼ ਕੁਮਾਰ ਅਗਰਵਾਲ | 3 ਜਨਵਰੀ 2018 | 30 ਅਪ੍ਰੈਲ 2018 |
39 | ਸ਼੍ਰੀ ਜਯੋਤੀ ਪ੍ਰਕਾਸ਼ | 31 ਮਈ 2019 | 30 ਸਤੰਬਰ 2020 |
40 | ਡਾ. ਸੁਰਜੀਤ ਸਿੰਘ | 9 ਫਰਵਰੀ 2021 | 31 ਜਨਵਰੀ 2023 |
41 | ਡਾ. ਜਯੋਤਸਨਾ ਸਿੰਗਲਾ | 24 ਅਪ੍ਰੈਲ 2023 | ਹੁਣ |
ਲਾਇਬਰੇਰੀ
[ਸੋਧੋ]ਸਾਲ 2015-16 ਦੇ ਸ਼ੁਰੂ ਵਿੱਚ ਕਾਲਜ ਲਾਇਬਰੇਰੀ ਛੇ ਕਲਾਸ ਕਮਰਿਆਂ ਤੋਂ ਲਾਇਬਰੇਰੀ ਲਈ ਖਾਸ-ਤੌਰ 'ਤੇ ਬਣਾਈ ਗਈ ਨਵੀਂ ਇਮਾਰਤ ਵਿੱਚ ਤਬਦੀਲ ਕੀਤੀ ਗਈ। ਇਸ ਦਾ ਉਦਘਾਟਨ ਮਿਤੀ 22 ਫਰਵਰੀ 2015 ਨੂੰ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਨੇ ਕੀਤਾ। ਇਸ ਖੁੱਲ੍ਹੀ ਅਤੇ ਵੱਡੀ ਇਮਾਰਤ ਸਦਕਾ ਉਹ 10,000 ਕਿਤਾਬਾਂ ਵੀ ਵਰਤੋਂ ਵਿੱਚ ਲਿਆਂਦੀਆਂ ਗਈਆਂ, ਜੋ ਥਾਂ ਦੀ ਘਾਟ ਕਾਰਨ ਬੰਦ ਪਈਆਂ ਸਨ। ਸਾਰੀਆਂ ਕਿਤਾਬਾਂ ਕੰਪਿਊਟਰ ਵਿੱਚ ਵੀ ਦਰਜ ਕੀਤੀਆਂ ਜਾ ਚੁੱਕੀਆਂ ਹਨ। ਲਾਇਬਰੇਰੀ ਵਿੱਚ ਵੱਖ-ਵੱਖ ਵਿਸ਼ਿਆਂ ਦੀਆਂ 49,232 ਕਿਤਾਬਾਂ (2015-16 ਅਨੁਸਾਰ) ਮੌਜੂਦ ਹਨ। ਇਸ ਸਮੇਂ ਵੱਖ-ਵੱਖ ਭਾਸ਼ਾਵਾਂ ਦੀਆਂ 30 ਅਖ਼ਬਾਰਾਂ ਲਾਇਬਰੇਰੀ ਵਿੱਚ ਆ ਰਹੀਆਂ ਹਨ। ਪੰਜਾਬੀ ਭਾਸ਼ਾ ਮੁਕਾਬਲੇ ਇਸ ਲਾਇਬਰੇਰੀ ਵਿੱਚ ਅੰਗਰੇਜ਼ੀ ਦੀਆਂ ਵਧੇਰੇ ਕਿਤਾਬਾਂ ਹਨ।[ਹਵਾਲਾ ਲੋੜੀਂਦਾ]
ਚੱਲ ਰਹੇ ਕੋਰਸ
[ਸੋਧੋ]- ਐੱਮ.ਏ. - ਰਾਜਨੀਤੀ ਸ਼ਾਸ਼ਤਰ (ਸਮੈਸਟਰ ਪ੍ਰਣਾਲੀ) - 2 ਸਾਲਾ ਕੋਰਸ (ਸੀਟਾਂ 40)
- ਬੀ.ਐੱਸਸੀ. - ਅਰਥ-ਸ਼ਾਸ਼ਤਰ ਆਨਰਜ਼ (ਸਮੈਸਟਰ ਪ੍ਰਣਾਲੀ) - 3 ਸਾਲਾ ਕੋਰਸ (ਸੀਟਾਂ 40)
- ਬੀ.ਐੱਸਸੀ. - ਮੈਡੀਕਲ (ਸਮੈਸਟਰ ਪ੍ਰਣਾਲੀ) - 3 ਸਾਲਾ ਕੋਰਸ (ਸੀਟਾਂ 100)
- ਬੀ.ਐੱਸਸੀ. - ਨਾਨ-ਮੈਡੀਕਲ (ਸਮੈਸਟਰ ਪ੍ਰਣਾਲੀ) - 3 ਸਾਲਾ ਕੋਰਸ (ਸੀਟਾਂ 120)
- ਬੀ.ਕਾਮ. (ਸਮੈਸਟਰ ਪ੍ਰਣਾਲੀ) - 3 ਸਾਲਾ ਕੋਰਸ (ਸੀਟਾਂ 120)
- ਬੀ.ਏ. (ਸਮੈਸਟਰ ਪ੍ਰਣਾਲੀ) - 3 ਸਾਲਾ ਕੋਰਸ (ਸੀਟਾਂ 720)
- ਬੀ.ਸੀ.ਏ. - 3 ਸਾਲਾ ਕੋਰਸ (ਸੀਟਾਂ 80)
- ਬੀ.ਬੀ.ਏ. - 3 ਸਾਲਾ ਕੋਰਸ (ਸੀਟਾਂ 50)
- ਬੀ.ਐੱਸਸੀ. (ਬਾਇਓਟੈੱਕ) - 3 ਸਾਲਾ ਕੋਰਸ (ਸੀਟਾਂ 40)
- ਐੱਮ.ਐੱਸਸੀ. (ਭੌਤਿਕ ਵਿਗਿਆਨ)- ਸੀਟਾਂ 30
- ਐੱਮ.ਐੱਸਸੀ. (ਗਣਿਤ ਸ਼ਾਸ਼ਤਰ)- ਸੀਟਾਂ 30
- ਐੱਮ.ਐੱਸਸੀ. (ਫ਼ਿਲਾਸਫੀ)- ਸੀਟਾਂ 30
- ਐੱਮ.ਏ. (ਇਤਿਹਾਸ)- ਸੀਟਾਂ 30
- ਬੀ.ਕਾਮ. (ਪ੍ਰੋਫ਼ੈਸ਼ਨਲ)- ਸੀਟਾਂ 60
- ਡਿਪਲੋਮਾ ਇਨ ਫੂਡ ਸਰਵਿਸ - ਸੀਟਾਂ 30
- ਡਿਪਲੋਮਾ ਇਨ ਫੂਡ ਪ੍ਰੋਡਕਸ਼ਨ - ਸੀਟਾਂ 30
ਤਸਵੀਰ
[ਸੋਧੋ]![]() | ਇਹ ਹਿੱਸਾ ਖਾਲੀ ਹੈ। ਤੁਸੀਂ ਇਸ ਵਿੱਚ ਜਾਣਕਾਰੀ ਸ਼ਾਮਿਲ ਕਰ ਸਕਦੇ ਹੋ। |
ਹਵਾਲੇ
[ਸੋਧੋ]- ↑ http://www.grcb.ac.in
- ↑ "ਪੁਰਾਲੇਖ ਕੀਤੀ ਕਾਪੀ". Archived from the original on 2014-05-17. Retrieved 2014-05-19.
{{cite web}}
: Unknown parameter|dead-url=
ignored (|url-status=
suggested) (help)
ਬਾਹਰੀ ਕੜੀਆਂ
[ਸੋਧੋ]- CS1 errors: unsupported parameter
- Articles needing additional references from ਜੂਨ 2025
- Articles with invalid date parameter in template
- All articles needing additional references
- Articles containing English-language text
- Pages using Lang-xx templates
- Articles using infobox university
- Pages using infobox university with the image name parameter
- Pages using infobox university with the affiliations parameter
- Pages using infobox university with the nickname alias
- Pages using infobox university with unknown parameters
- Articles with unsourced statements from ਜੂਨ 2025
- Articles to be expanded
- All articles to be expanded
- Articles with empty sections
- All articles with empty sections
- Articles using small message boxes
- ਸਿੱਖਿਆ ਅਦਾਰੇ
- ਕਾਲਜ
- ਪੰਜਾਬ (ਭਾਰਤ) ਦੇ ਕਾਲਜ