ਸਮੱਗਰੀ 'ਤੇ ਜਾਓ

ਸਿੱਖ ਸਾਮਰਾਜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਿੱਖ ਸਾਮਰਾਜ
ਸਰਕਾਰ-ਏ-ਖ਼ਾਲਸਾ
ਖ਼ਾਲਸਾ ਰਾਜ
1799–1849
Flag of ਸਿੱਖ ਸਾਮਰਾਜ
ਰਣਜੀਤ ਸਿੰਘ ਦੀ ਮੋਹਰ of ਸਿੱਖ ਸਾਮਰਾਜ
ਝੰਡਾ ਰਣਜੀਤ ਸਿੰਘ ਦੀ ਮੋਹਰ
ਮਾਟੋ: "ਅਕਾਲ ਸਹਾਇ"
ਐਨਥਮ: "ਦੇਗ ਤੇਗ ਫ਼ਤਿਹ"
1839 ਵਿਚ ਰਣਜੀਤ ਸਿੰਘ ਦੀ ਮੌਤ ਤੱਕ ਸਿੱਖ ਸਾਮਰਾਜ
1839 ਵਿਚ ਰਣਜੀਤ ਸਿੰਘ ਦੀ ਮੌਤ ਤੱਕ ਸਿੱਖ ਸਾਮਰਾਜ
ਰਾਜਧਾਨੀ
ਦਰਬਾਰੀ ਭਾਸ਼ਾਫ਼ਾਰਸੀ
ਬੋਲਚਾਲ ਦੀਆਂ ਭਾਸ਼ਾਵਾਂ
ਧਰਮ
ਸਰਕਾਰਰਾਜਸ਼ਾਹੀ
ਮਹਾਰਾਜਾ 
• 1801–1839
ਰਣਜੀਤ ਸਿੰਘ
• 1839
ਖੜਕ ਸਿੰਘ
• 1839–1840
ਨੌਨਿਹਾਲ ਸਿੰਘ
• 1841–1843
ਸ਼ੇਰ ਸਿੰਘ
• 1843–1849
ਦਲੀਪ ਸਿੰਘ
ਰੀਜੈਂਟ 
• 1840–1841
ਚੰਦ ਕੌਰ
• 1843–1846
ਜਿੰਦ ਕੌਰ
ਵਜ਼ੀਰ 
• 1799–1818
ਖੁਸ਼ਹਾਲ ਸਿੰਘ ਜਮਾਂਦਾਰ[1]
• 1818–1843
ਧਿਆਨ ਸਿੰਘ
• 1843–1844
ਹੀਰਾ ਸਿੰਘ ਡੋਗਰਾ
• 14 ਮਈ – 21 ਸਤੰਬਰ 1845
ਜਵਾਹਰ ਸਿੰਘ ਔਲਖ
• 1845–1846
ਲਾਲ ਸਿੰਘ
• 31 ਜਨਵਰੀ – 9 ਮਾਰਚ 1846
ਗੁਲਾਬ ਸਿੰਘ[2]
Historical eraਸ਼ੁਰੂਆਤੀ ਆਧੁਨਿਕ ਕਾਲ
• ਰਣਜੀਤ ਸਿੰਘ ਦੁਆਰਾ ਲਾਹੌਰ ਉੱਤੇ ਕਬਜ਼ਾ
7 ਜੁਲਾਈ 1799
29 ਮਾਰਚ 1849
ਖੇਤਰ
1839[3]520,000 km2 (200,000 sq mi)
ਆਬਾਦੀ
• 1800 ਦਾ ਦਹਾਕਾ
12,000,000[4]
ਮੁਦਰਾਨਾਨਕਸ਼ਾਹੀ ਸਿੱਕੇ
ਤੋਂ ਪਹਿਲਾਂ
ਤੋਂ ਬਾਅਦ
ਕਾਂਗੜਾ ਰਿਆਸਤ
ਦੁਰਾਨੀ ਸਾਮਰਾਜ
ਮਿਸਲ
ਸਿਆਲ ਵੰਸ਼
ਮਕਪੋਨ ਵੰਸ਼
ਨਾਮਗਿਆਲ ਰਾਜਵੰਸ਼
ਪੰਜਾਬ ਪ੍ਰਾਂਤ (ਬ੍ਰਿਟਿਸ਼ ਭਾਰਤ)
ਜੰਮੂ ਅਤੇ ਕਸ਼ਮੀਰ (ਰਿਆਸਤ)
ਅੱਜ ਹਿੱਸਾ ਹੈ

ਸਿੱਖ ਸਾਮਰਾਜ (ਅੰਗਰੇਜ਼ੀ: Sikh Empire) ਜਾਂ ਸਿੱਖ ਰਾਜ ਭਾਰਤੀ ਉਪ ਮਹਾਂਦੀਪ ਦੇ ਪੰਜਾਬ ਖੇਤਰ ਵਿੱਚ ਸਥਿਤ ਇੱਕ ਖੇਤਰੀ ਸ਼ਕਤੀ ਸੀ।[5][6] ਇਹ 1799 ਤੋਂ ਸ਼ੁਰੂ ਹੋਇਆ, ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ 'ਤੇ ਕਬਜ਼ਾ ਕੀਤਾ ਸੀ, 1849 ਤੱਕ, ਜਦੋਂ ਦੂਜੀ ਐਂਗਲੋ-ਸਿੱਖ ਜੰਗ ਤੋਂ ਬਾਅਦ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਇਸਨੂੰ ਹਰਾਇਆ ਅਤੇ ਜਿੱਤ ਲਿਆ ਸੀ।[7] 19ਵੀਂ ਸਦੀ ਦੇ ਮੱਧ ਵਿੱਚ ਆਪਣੇ ਸਿਖਰ 'ਤੇ, ਇਹ ਸਾਮਰਾਜ ਉੱਤਰ ਵਿੱਚ ਗਿਲਗਿਤ ਅਤੇ ਤਿੱਬਤ ਤੋਂ ਦੱਖਣ ਵਿੱਚ ਸਿੰਧ ਦੇ ਮਾਰੂਥਲਾਂ ਤੱਕ ਅਤੇ ਪੱਛਮ ਵਿੱਚ ਖੈਬਰ ਦੱਰੇ ਤੋਂ ਪੂਰਬ ਵਿੱਚ ਸਤਲੁਜ ਤੱਕ ਫੈਲਿਆ ਹੋਇਆ ਸੀ, ਅਤੇ ਅੱਠ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ।[8][9] ਧਾਰਮਿਕ ਤੌਰ 'ਤੇ ਵਿਭਿੰਨ, 1831 ਵਿੱਚ ਅੰਦਾਜ਼ਨ 4.5 ਮਿਲੀਅਨ ਆਬਾਦੀ ਦੇ ਨਾਲ (ਇਸਨੂੰ ਉਸ ਸਮੇਂ 19ਵਾਂ ਸਭ ਤੋਂ ਵੱਧ ਆਬਾਦੀ ਵਾਲਾ ਰਾਜ ਬਣਾਉਂਦਾ ਸੀ),[10] ਇਹ ਭਾਰਤੀ ਉਪ ਮਹਾਂਦੀਪ ਦਾ ਆਖਰੀ ਵੱਡਾ ਖੇਤਰ ਸੀ ਜਿਸਨੂੰ ਬ੍ਰਿਟਿਸ਼ ਸਾਮਰਾਜ ਦੁਆਰਾ ਆਪਣੇ ਨਾਲ ਮਿਲਾ ਲਿਆ ਗਿਆ ਸੀ।

ਇਹ ਇੱਕ ਤਾਕਤਵਰ ਅਤੇ ਨਿਰਪੱਖ ਰਾਜ ਸੀ ਜਿਸ ਦਾ ਆਗਾਜ਼ ਦੱਖਣੀ ਏਸ਼ੀਆ ਦੇ ਪੰਜਾਬ ਖ਼ੇਤਰ ਦੁਆਲੇ ਮਹਾਰਾਜਾ ਰਣਜੀਤ ਸਿੰਘ ਅਧੀਨ ਹੋਇਆ ਸੀ।[11] ਇਹ ਸਾਮਰਾਜ 1799 ਵਿੱਚ ਰਣਜੀਤ ਸਿੰਘ ਦੇ ਲਾਹੌਰ ਉੱਤੇ ਕਾਬਜ਼ ਹੋਣ ਤੋਂ ਲੈਕੇ 1849 ਤੱਕ ਰਿਹਾ, ਜਿਸਦੀ ਜੜ੍ਹ ਸੁਤੰਤਰ ਸਿੱਖ ਮਿਸਲਾਂ ਦੇ ਖ਼ਾਲਸਾਈ ਸਿਧਾਂਤਾਂ ਉੱਤੇ ਅਧਾਰਿਤ ਸੀ।[12][13] 19ਵੀਂ ਸਦੀ ਵਿੱਚ ਬੁਲੰਦੀਆਂ ਵੇਲੇ, ਇਹ ਰਾਜ ਲਹਿੰਦੇ ਵੱਲ ਦੱਰਾ-ਏ-ਖ਼ੈਬਰ ਤੋਂ ਚੜ੍ਹਦੇ ਪਾਸੇ ਲਹਿੰਦੇ-ਤਿਬਤ, ਅਤੇ ਦੱਖਣ ਵੱਲ ਮਿਠਾਨਕੋਟ ਅਤੇ ਉੱਤਰ ਵੱਲ ਕਸ਼ਮੀਰ ਤੇ ਲੱਦਾਖ਼ ਤੱਕ ਫੈਲਿਆ ਹੋਇਆ ਸੀ। ਇਹ ਅੰਗਰੇਜ਼ਾਂ ਦੇ ਰਾਜ ਅਧੀਨ ਆਉਣ ਵਾਲਾ ਦੱਖਣੀ ਏਸ਼ੀਆ ਦਾ ਸਭ ਤੋਂ ਆਖ਼ਰੀ ਨਰੋਆ ਖ਼ੇਤਰ ਸੀ।

ਸੰਨ 1700 ਦੇ ਸ਼ੁਰੂਆਤੀ ਦੌਰ ਵੇਲੇ ਔਰੰਗਜ਼ੇਬ ਦੀ ਮੌਤ ਅਤੇ ਮੁਗ਼ਲੀਆ ਸਲਤਨਤ ਦਾ ਨਾਸ ਹੋਣਾ ਅਰੰਭ ਹੋਇਆ। ਮੁਗ਼ਲਾਂ ਦੇ ਬਹੁਤ ਜ਼ਿਆਦਾ ਕਮਜ਼ੋਰ ਹੋਣ ਨਾਲ, ਦਲ ਖ਼ਾਲਸਾ ਦੀ ਅਗਵਾਈ ਹੇਠ ਠੰਡੇ ਪਏ ਮੁਗ਼ਲਾਂ ਅਤੇ ਲਹਿੰਦੇ ਵੱਲ ਪਠਾਣਾ ਖਿਲਾਫ਼ ਮੁਹਿੰਮ ਜਾਰੀ ਹੋ ਗਈ। ਇਸ ਨਾਲ ਫੌਜ ਦਾ ਪਸਾਰਾ ਹੋਇਆ ਜੋ ਅੱਗੇ ਜਾ ਕੇ ਵੱਖ-ਵੱਖ ਸੰਘ ਜਾਂ ਅਰਧ-ਸੁਤੰਤਰ ਮਿਸਲਾਂ ਵਿੱਚ ਵੰਡ ਹੋ ਗਏ। ਮਿਸਲਾਂ ਦੀਆਂ ਇਹਨਾਂ ਫੌਜੀ ਟੁਕੜੀਆ ਨੇ ਇੱਕ-ਦੂਜੇ ਤੋਂ ਅਲਹਿਦਾ ਇਲਾਕੇ ਅਤੇ ਸ਼ਹਿਰ ਕਾਬੂ ਕਰ ਲਏ। 1748 ਤੋਂ 1799 ਦੇ ਵਕਵੇ ਦੌਰਾਨ, ਮਿਸਲਾਂ ਦੇ ਸਿੱਖ ਸਰਦਾਰ ਆਪਣੇ ਆਪ ਵਿੱਚ ਹੀ ਅਜ਼ਾਦ ਫੌਜਦਾਰ ਬਣ ਗਏ।

ਸਾਮਰਾਜ ਦਾ ਆਗਾਜ਼ ਰਣਜੀਤ ਸਿੰਘ ਵਲੋਂ ਲਾਹੌਰ ਉੱਤੇ ਕਿਬਜ਼ ਹੋਣ ਤੋਂ ਹੋਇਆ, ਅਤੇ ਇਸੇ ਲੜੀ ਤਹਿਤ ਅਫ਼ਗਾਨ, ਅਫ਼ਗਾਨ-ਸਿੱਖ ਜੰਗਾਂ ਹਾਰਕੇ ਪੰਜਾਬ ਤੋਂ ਬਰਖ਼ਾਸਤ ਹੋਣੇ ਸ਼ੁਰੂ ਹੋ ਗਏ, ਨਾਲੇ ਖੇਰੂ-ਖੇਰੂ ਹੋਈਆਂ ਸਿੱਖ ਮਿਸਲਾਂ ਵਿੱਚ ਇਕਤਾ ਆਉਣ ਲੱਗ ਪਈ। ਰਣਜੀਤ ਸਿੰਘ ਨੂੰ 12 ਅਪ੍ਰੈਲ 1801 (ਵਿਸਾਖੀ ਵਾਲੇ ਦਿਨ) ਪੰਜਾਬ ਦਾ ਮਹਾਰਾਜਾ ਐਲਾਨਿਆ ਗਿਆ, ਜਿਸ ਨਾਲ ਇੱਕ ਸਿਆਸੀ ਏਕਤਾ ਵਾਲਾ ਰਾਜ ਸਿਰਜਿਆ ਗਿਆ। ਸਾਹਿਬ ਸਿੰਘ ਬੇਦੀ, ਜਿਹੜੇ ਗੁਰੂ ਨਾਨਕ ਸਾਹਿਬ ਦੀ ਪੀੜੀ ਵਿੱਚੋ ਸਨ, ਨੇ ਤਾਜਪੋਸ਼ੀ ਨੂੰ ਅੰਜ਼ਾਮ ਦਿੱਤਾ।[14] ਇੱਕ ਮਿਸਲ ਦੇ ਮੁੱਖੀ ਹੋਣ ਤੋਂ ਪੰਜਾਬ ਦੇ ਮਹਾਰਾਜਾ ਬਣਨ ਤੱਕ, ਰਣਜੀਤ ਸਿੰਘ ਬਹੁਤ ਥੋੜੇ ਵਕਵੇ ਵਿੱਚ ਸੱਤਾ ਤੇ ਕਾਬਜ਼ ਹੋ ਗਿਆ। ਓਹ ਆਪਣੀ ਫੌਜ ਨੂੰ ਤਾਜ਼ਾ ਸਿਖਲਾਈ, ਹਥਿਆਰਾਂ ਅਤੇ ਤੋਪਖ਼ਾਨਿਆਂ ਨਾਲ ਮੌਡਰਨ ਕਰਨ ਲੱਗ ਪਿਆ। ਸੰਨ 1799 ਈਸਵੀ ਤੋਂ 1849 ਈਸਵੀ ਤੱਕ ਖ਼ਾਲਸਾ ਰਾਜ ਦੇ ਚਾਰ ਸੂਬੇ ਸਨ: ਲਹੌਰ, ਮੁਲਤਾਨ, ਪੇਸ਼ਾਵਰ ਅਤੇ ਜੰਮੂ ਅਤੇ ਕਸ਼ਮੀਰ।

1839 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੁਆਰਾ ਅੰਦਰੂਨੀ ਵੰਡਾਂ ਅਤੇ ਰਾਜਨੀਤਿਕ ਕੁਪ੍ਰਬੰਧਾਂ ਨੂੰ ਭੜਕਾਉਣ ਕਾਰਨ ਸਾਮਰਾਜ ਕਮਜ਼ੋਰ ਹੋ ਗਿਆ। ਅਖੀਰ, ਸੰਨ 1849 ਤੱਕ ਦੂਜੀ ਐਂਗਲੋ-ਸਿੱਖ ਜੰਗ ਵਿੱਚ ਹਾਰਨ ਨਾਲ, ਇਹ ਬਰਤਾਨਵੀ ਸਾਮਰਾਜ ਅਤੇ ਉਸਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਹਿੱਸੇ ਆਇਆ।

ਇਤਿਹਾਸ

[ਸੋਧੋ]

ਪਿਛੋਕੜ

[ਸੋਧੋ]

ਸਿੱਖੀ ਦਾ ਆਗਾਜ਼ ਉਸ ਸਮੇਂ ਹੋਇਆ, ਜਦ ਮੱਧ ਏਸ਼ੀਆ ਦੇ ਬਾਬਰ ਨੇ ਉੱਤਰ ਦੱਖਣੀ ਏਸ਼ੀਆ ਨੂੰ ਜਿੱਤਕੇ ਮੁਗ਼ਲੀਆ ਸਲਤਨਤ ਨੂੰ ਕਾਇਮ ਕਰਨਾ ਸ਼ੁਰੂ ਕੀਤਾ। ਅਗਾਹਾਂ ਸਲਤਨਤ ਦੀ ਵਾਂਗ ਸੰਭਾਲਨ ਵਾਲੇ ਉਸ ਦੇ ਨਿਰਪੱਖ ਪੋਤੇ, ਅਕਬਰ ਨੇ ਗੁਰੂ ਅਮਰਦਾਸ ਦੇ ਲੰਗਰ ਛਕਣ ਅਤੇ ਦਰਸ਼ਨ ਕਰਨ ਤੋਂ ਬਾਅਦ, ਸਿੱਖੀ ਬਾਰੇ ਇੱਕ ਵਧੀਆ ਖਿਆਲ ਬਣਾ ਲਿਆ। ਇਸ ਮੁਲਾਕਾਤ ਦਾ ਇਹ ਸਿੱਟਾ ਨਿਕਲਿਆ, ਕਿ ਉਸਨੇ ਲੰਗਰ ਵਿਸਤੇ ਜ਼ਮੀਨ ਭੇਟਾ ਕੀਤੀ ਅਤੇ ਸੰਨ 1605, ਉਸਦੀ ਮੌਤ ਤੱਕ ਸਿੱਖ ਗੁਰੂਆਂ ਅਤੇ ਮੁਗਲਾਂ ਵਿਚਕਾਰ ਕੋਈ ਟਕਰਾ ਦਾ ਮਹੌਲ ਨਹੀਂ ਬਣਿਆ।[15]

ਭੂਗੋਲ

[ਸੋਧੋ]

ਇਤਿਹਾਸਕ ਖਾਲਸਾ ਰਾਜ ਇਹਨਾਂ ਮੌਜੂਦਾ ਮੌਡਰਨ ਸਿਆਸੀ ਵੰਡਾ ਦਾ ਬਣਿਆ ਸੀ:

ਪ੍ਰਬੰਧਕੀ ਵੰਡ

[ਸੋਧੋ]

ਸਾਮਰਾਜ ਨੂੰ ਵੱਖ-ਵੱਖ ਪ੍ਰਾਂਤਾਂ (ਸੂਬਾ ਵਜੋਂ ਜਾਣਿਆ ਜਾਂਦਾ ਹੈ) ਵਿੱਚ ਵੰਡਿਆ ਗਿਆ ਸੀ, ਜਿਨ੍ਹਾਂ ਦੇ ਨਾਮ ਹਰੀ ਰਾਮ ਗੁਪਤਾ ਦੇ ਅਨੁਸਾਰ ਹੇਠ ਲਿਖੇ ਅਨੁਸਾਰ ਸਨ:

ਸਿੱਖ ਸਾਮਰਾਜ ਦੇ ਸੂਬੇ
ਨੰ. ਨਾਮ ਅਨੁਮਾਨਿਤ ਆਬਾਦੀ (1838) ਪ੍ਰਮੁੱਖ ਆਬਾਦੀ ਕੇਂਦਰ
1. ਲਾਹੌਰ 1,900,000 ਲਾਹੌਰ, ਅੰਮ੍ਰਿਤਸਰ ਅਤੇ ਗੁਜਰਾਂਵਾਲਾ
2. ਮੁਲਤਾਨ 750,000 ਮੁਲਤਾਨ, ਲਿਆਹ ਅਤੇ ਡੇਰਾ ਗਾਜ਼ੀ ਖਾਨ
3. ਪੇਸ਼ਾਵਰ 550,000 ਪੇਸ਼ਾਵਰ, ਕੋਹਾਟ, ਹਜ਼ਾਰਾ, ਡੇਰਾ ਇਸਮਾਈਲ ਖਾਨ ਅਤੇ ਬੰਨੂ
4. ਕਸ਼ਮੀਰ ਸ਼੍ਰੀਨਗਰ
5. ਜੰਮੂ 1,100,000 ਜੰਮੂ
6. ਗੁਜਰਾਤ/ਵਜ਼ੀਰਾਬਾਦ ਗੁਜਰਾਤ, ਅਟਕ, ਰਾਵਲਪਿੰਡੀ ਅਤੇ ਮੀਆਂਵਾਲੀ
7. ਜਲੰਧਰ ਜਲੰਧਰ
8. ਕਾਂਗੜਾ ਕਾਂਗੜਾ, ਚੰਬਾ ਅਤੇ ਬਿਲਾਸਪੁਰ

ਇਸ ਦੀ ਬਜਾਏ ਹੰਸ ਹਰਲੀ ਦਾਅਵਾ ਕਰਦਾ ਹੈ ਕਿ ਸਿੱਖ ਸਾਮਰਾਜ ਦੇ ਪੰਜ ਸੂਬੇ ਸਨ, ਜਿਵੇਂ ਕਿ ਲਾਹੌਰ, ਮੁਲਤਾਨ, ਪੇਸ਼ਾਵਰ, ਡੇਰਾਜਾਤ, ਅਤੇ ਜੰਮੂ ਅਤੇ ਪਹਾੜੀ ਰਾਜ।[22]

ਆਰਥਿਕਤਾ

[ਸੋਧੋ]

ਮਾਲੀਆ

ਰੁਪਏ ਵਿੱਚ ਮਾਲੀਆ, 1844[23]
ਲੜੀ ਨੰ. ਖਾਸ ਰੁਪਏ ਵਿੱਚ ਮਾਲੀਆ
1 ਭੂਮੀ ਮਾਲੀਆ
ਸਹਾਇਕ ਰਾਜ 5,65,000
ਖੇਤ 1,79,85,000
ਐਲੀਮੋਸਿਨਰੀ

(ਦਾਨ ਨਾਲ ਸਬੰਧਤ ਜਾਂ ਇਸ 'ਤੇ ਨਿਰਭਰ)

20,00,000
ਜਗੀਰਾਂ 95,25,000
2 ਕਸਟਮ (ਸੀਮਾ ਸ਼ੁਲਕ) 24,00,000
ਕੁੱਲ 3,24,75,000

ਜ਼ਮੀਨੀ ਮਾਲੀਆ ਆਮਦਨ ਦਾ ਮੁੱਖ ਸਰੋਤ ਸੀ, ਜੋ ਕਿ ਰਾਜ ਦੀ ਆਮਦਨ ਦਾ ਲਗਭਗ 70% ਸੀ। ਇਸ ਤੋਂ ਇਲਾਵਾ, ਆਮਦਨ ਦੇ ਹੋਰ ਸਰੋਤ ਕਸਟਮ, ਆਬਕਾਰੀ ਅਤੇ ਏਕਾਧਿਕਾਰ ਸਨ।[24]

ਟਾਈਮਲਾਈਨ

[ਸੋਧੋ]
  • 1699 - ਗੁਰੂ ਗੋਬਿੰਦ ਸਿੰਘ ਵਲੋਂ ਖਾਲਸਾ ਪ੍ਰਗਟ।
  • 1710–1716, ਬੰਦਾ ਸਿੰਘ ਬਹਾਦਰ ਵਲੋਂ ਮੁਗ਼ਲਾਂ ਨੂੰ ਹਰਾ ਪਹਿਲਾ ਖ਼ਾਲਸਾ ਰਾਜ ਕਾਇਮ।
  • 1716–1738, ਗ਼ਦਰ, ਕੋਈ ਅਸਲੀ ਹਕੂਮਤ ਨਹੀਂ; ਦੋ ਦੁਹਾਕਇਆ ਲਈ ਮੁਗ਼ਲਾਂ ਵਲੋਂ ਮਹੌਲ ਨੂੰ ਫਿਰ ਕਾਬੂ, ਭਰ ਸਿੱਖ ਬਗ਼ਾਵਤ ਕਰ ਗੁਰੀਲਾ ਵੌਰਫੇਰ ਵਿੱਚ ਰੁੱਝੇ।
  • 1733–1735, ਸਿਰਫ ਬਾਅਦ ਵਿੱਚ ਨਾ-ਮਨਜ਼ੂਰ ਕਰਨ ਲਈ, ਖ਼ਾਲਸੇ ਵਲੋਂ ਮੁਗ਼ਲਾਂ ਦੇ ਦਿੱਤੇ ਨਵਾਬੀ ਰੁਤਬੇ ਨੂੰ ਪਰਵਾਨ।
  • 1748–1767, ਅਹਿਮਦ ਸ਼ਾਹ ਅਬਦਾਲੀ ਵਲੋਂ ਹੋਲਾ।
  • 1763–1774, ਚੜਤ ਸਿੰਘ, ਸ਼ੁੱਕਰਚੱਕੀਆ ਮਿਸਲ ਦੇ ਮਿਸਲਦਾਰ ਵਲੋਂ ਗੁਜਰਾਂਵਾਲਾ ਵਿਖੇ ਆਪਣੇ ਆਪ ਨੂੰ ਸਥਾਪਿਤ।
  • 1764–1783, ਬਘੇਲ ਸਿੰਘ, ਕਰੋੜ ਸਿੰਘੀਆ ਮਿਸਲ ਦੇ ਮਿਸਲਦਾਰ ਵਲੋਂ ਮੁਗ਼ਲਾਂ ਨੂੰ ਟੈਕਸ ਲਾਗੂ।
  • 1783- ਦਿੱਲੀ ਅਤੇ ਲਾਲ ਕਿਲ੍ਹੇ ਉੱਤੇ ਸਿੱਖ ਕਬਜ਼ਾ।
  • 1773, ਅਹਿਮਦ ਸ਼ਾਹ ਅਬਦਾਲੀ ਦੀ ਮੌਤ ਉਪਰੰਤ ਉਸਦੇ ਮੁੰਡੇ ਤਿਮੂਰ ਸ਼ਾਹ ਦੇ ਪੰਜਾਬ ਵੱਲ ਕਈ ਹੋਲੇ।
  • 1774–1790, ਮਹਾਂ ਸਿੰਘ ਸ਼ੁੱਕਰਚੱਕੀਆ ਮਿਸਲ ਦਾ ਮਿਸਲਦਾਰ ਬਣਿਆ।
  • 1790–1801, ਰਣਜੀਤ ਸਿੰਘ ਸ਼ੁੱਕਰਚੱਕੀਆ ਮਿਸਲ ਦਾ ਮਿਸਲਦਾਰ ਬਣਿਆ।
  • 1799, ਸਿੱਖ ਖ਼ਾਲਸਾ ਫ਼ੌਜ ਦਾ ਗਠਨ।
  • 12 ਅਪ੍ਰੈਲ 1801, ਰਣਜੀਤ ਸਿੰਘ ਨੂੰ ਬਤੌਰ ਮਹਾਰਾਜਾ ਵਜੋਂ ਤਾਜਪੋਸ਼ੀ।
  • 12 ਅਪ੍ਰੈਲ 1801 – 27 ਜੂਨ 1839, ਮਹਾਰਾਜਾ ਰਣਜੀਤ ਸਿੰਘ ਦਾ ਰਾਜ।
  • 13 ਜੁਲਾਈ 1813, ਅੱਟਕ ਦੀ ਲੜਾਈ, ਸਿੱਖ ਐਮਪਾਇਰ ਦੀ ਦੁਰਾਨੀ ਸਲਤਨਤ ਉੱਪਰ ਪਹਿਲੀ ਅਹਿਮ ਫਤਿਹ।
  • ਮਾਰਚ – 2 ਜੂਨ 1818, ਮੁਲਤਾਨ ਦੀ ਲੜਾਈ, ਅਫ਼ਗਾਨ-ਸਿੱਖ ਜੰਗਾਂ ਦੀ ਦੂਜੀ ਲੜਾਈ।
  • 3 ਜੁਲਾਈ 1819, ਸ਼ੋਪੀਆ ਦੀ ਲੜਾਈ
  • 14 ਮਾਰਚ 1823, ਨੌਸ਼ਹਿਰਾ ਦੀ ਲੜਾਈ
  • 30 ਅਪ੍ਰੈਲ 1837, ਜਮਰੌਦ ਦੀ ਲੜਾਈ
  • 27 ਜੂਨ 1839 – 5 ਨਵੰਬਰ 1840, ਮਹਾਰਾਜਾ ਖੜਕ ਸਿੰਘ ਦਾ ਰਾਜ।
  • 5 ਨਵੰਬਰ 1840 – 18 ਜਨਵਰੀ 1841, ਚੰਦ ਕੌਰ ਵੱਲੋਂ ਰਾਜ ਦੀ ਸੰਖੇਪ ਵਕਵੇ ਲਈ ਸੰਭਾਲ।
  • 18 ਜਨਵਰੀ 1841 – 15 ਸਤੰਬਰ 1843, ਮਹਾਰਾਜਾ ਸ਼ੇਰ ਸਿੰਘ ਦਾ ਰਾਜ।
  • ਮਈ 1841 – ਅਗਸਤ 1842, ਸੀਨੋ-ਸਿੱਖ ਜੰਗ
  • 15 ਸਤੰਬਰ 1843 – 31 ਮਾਰਚ 1849, ਮਹਾਰਾਜਾ ਦਲੀਪ ਸਿੰਘ ਦਾ ਰਾਜ।
  • 1845–1846, ਪਹਿਲੀ ਐਂਗਲੋ-ਸਿੱਖ ਜੰਗ
  • 1848–1849, ਦੂਜੀ ਐਂਗਲੋ-ਸਿੱਖ ਜੰਗ

ਸ਼ਾਸਕਾਂ ਦੀ ਸੂਚੀ

[ਸੋਧੋ]
ਸ. ਨੰ. ਨਾਮ ਪੋਰਟਰੇਟ ਜਨਮ ਅਤੇ ਮੌਤ ਰਾਜ ਨੋਟ
1 ਮਹਾਰਾਜਾ ਰਣਜੀਤ ਸਿੰਘ 13 ਨਵੰਬਰ 1780 (ਗੁਜਰਾਂਵਾਲਾ) 27 ਜੂਨ 1839 (ਲਾਹੌਰ) 12 ਅਪ੍ਰੈਲ 1801 27 ਜੂਨ 1839 38 ਸਾਲ, 76 ਦਿਨ ਸਾਮਰਾਜ ਦੇ ਸੰਸਥਾਪਕ ਸਟਰੋਕ
2 ਮਹਾਰਾਜਾ ਖੜਕ ਸਿੰਘ 22 ਫਰਵਰੀ 1801 (ਲਾਹੌਰ) 5 ਨਵੰਬਰ 1840 (ਲਾਹੌਰ) 27 ਜੂਨ 1839 8 ਅਕਤੂਬਰ 1839 103 ਦਿਨ ਰਣਜੀਤ ਸਿੰਘ ਦਾ ਪੁੱਤਰ ਜ਼ਹਿਰ
3 ਮਹਾਰਾਜਾ ਨੌਨਿਹਾਲ ਸਿੰਘ 11 ਫਰਵਰੀ 1820 (ਲਾਹੌਰ) 6 ਨਵੰਬਰ 1840 (ਲਾਹੌਰ) 8 ਅਕਤੂਬਰ 1839 6 ਨਵੰਬਰ 1840 1 ਸਾਲ, 29 ਦਿਨ ਖੜਕ ਸਿੰਘ ਦਾ ਪੁੱਤਰ ਕਤਲ ਕਰ ਦਿੱਤਾ ਗਿਆ
ਮਹਾਰਾਣੀ ਚੰਦ ਕੌਰ 1802 (ਫਤਿਹਗੜ੍ਹ ਚੂੜੀਆਂ) 11 ਜੂਨ 1842 (ਲਾਹੌਰ) 6 ਨਵੰਬਰ 1840 18 ਜਨਵਰੀ 1841 73 ਦਿਨ ਖੜਕ ਸਿੰਘ ਦੀ ਪਤਨੀ ਤਿਆਗ ਪੱਤਰ
4 ਮਹਾਰਾਜਾ ਸ਼ੇਰ ਸਿੰਘ 4 ਦਸੰਬਰ 1807 (ਬਟਾਲਾ) 15 ਸਤੰਬਰ 1843 (ਲਾਹੌਰ) 18 ਜਨਵਰੀ 1841 15 ਸਤੰਬਰ 1843 2 ਸਾਲ, 240 ਦਿਨ ਰਣਜੀਤ ਸਿੰਘ ਦਾ ਪੁੱਤਰ ਕਤਲ ਕਰ ਦਿੱਤਾ ਗਿਆ
5 ਮਹਾਰਾਜਾ ਦਲੀਪ ਸਿੰਘ 6 ਸਤੰਬਰ 1838 (ਲਾਹੌਰ) 22 ਅਕਤੂਬਰ 1893 (ਪੈਰਿਸ) 15 ਸਤੰਬਰ 1843 29 ਮਾਰਚ 1849 5 ਸਾਲ, 195 ਦਿਨ ਰਣਜੀਤ ਸਿੰਘ ਦਾ ਪੁੱਤਰ ਜਲਾਵਤਨ
ਮਹਾਰਾਣੀ ਜਿੰਦ ਕੌਰ 1817 (ਗੁਜਰਾਂਵਾਲਾ) 1 ਅਗਸਤ 1863 (ਕੇਨਸਿੰਗਟਨ) 15 ਸਤੰਬਰ 1843 29 ਮਾਰਚ 1849 5 ਸਾਲ, 195 ਦਿਨ ਰਣਜੀਤ ਸਿੰਘ ਦੀ ਪਤਨੀ ਜਲਾਵਤਨ

ਵਜ਼ੀਰ/ਵਜ਼ੀਰ (ਪ੍ਰਧਾਨ ਮੰਤਰੀ ਜਾਂ ਚੈਂਬਰਲੇਨ)

[ਸੋਧੋ]

ਗੈਲਰੀ

[ਸੋਧੋ]
ਪਿਛਲਾ
ਸ਼ੁਕਰਚਕੀਆ ਮਿਸਲ
ਸਿੱਖ ਸਾਮਰਾਜ
1799–1849
ਅਗਲਾ
ਬ੍ਰਿਟਿਸ਼ ਪੰਜਾਬ

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. Grewal, J.S. (1990). The Sikhs of the Punjab. Cambridge University Press. p. 107. ISBN 0-521-63764-3. Retrieved 15 April 2014.
  2. Satinder Singh, Raja Gulab Singh's Role 1971, pp. 46–50.
  3. Singh, Amarpal (2010). The First Anglo-Sikh War (in ਅੰਗਰੇਜ਼ੀ). Amberley Publishing Limited. ISBN 978-1-4456-2038-1. By 1839, the year of his death, the Sikh kingdom extended from Tibet and Kashmir to Sind and from the Khyber Pass to the Himalayas in the east. It spanned 600 miles from east to west and 350 miles from north to south, comprising an area of just over 200,000 square miles.
  4. Singh, Pashaura (2016). "Sikh Empire". The Encyclopedia of Empire. pp. 1–6. doi:10.1002/9781118455074.wbeoe314. ISBN 978-1118455074.
  5. Duggal, K. S. (1989). Ranjit Singh: A Secular Sikh Sovereign. Abhinav Publication. ISBN 978-8170-17244-4.
  6. Griffin, Lepel Henry (1905). Ranjit Síngh and the Sikh barrier between our growing empire and Central Asia;. University of California Libraries. Oxford : Clarendon press. p. 1.
  7.  Chisholm, Hugh, ed. (1911) "Ranjit Singh" Encyclopædia Britannica 22 (11th ed.) Cambridge University Press p. 892 
  8. Gupta 1991, p. 201.
  9. Singh, Khushwant (2004). History of the Sikhs. Oxford University Press. p. viii. ISBN 978-0195673081.
  10. Singh, Amarinder (2010). The Last Sunset: The Rise and Fall of the Lahore Durbar. Roli Books. p. 40. ISBN 978-81-7436-779-2.
  11. "Ranjit Singh: A Secular Sikh Sovereign by K.S. Duggal. ''(Date:1989. ISBN 8170172446'')". Exoticindiaart.com. 3 September 2015. Retrieved 2009-08-09.
  12. Encyclopædia Britannica Eleventh Edition, (Edition: Volume V22, Date: 1910–1911), Page 892.
  13. Grewal, J. S. (1990). The Sikhs of the Punjab, Chapter 6: The Sikh empire (1799–1849). The New Cambridge History of India. Cambridge University Press. ISBN 0 521 63764 3.
  14. The Encyclopaedia of Sikhism, section Sāhib Siṅgh Bedī, Bābā (1756–1834).
  15. Kalsi 2005
  16. The Masters Revealed, (Johnson, p. 128)
  17. Britain and Tibet 1765–1947, (Marshall, p.116)
  18. Ben Cahoon. "Pakistan Princely States". Worldstatesmen.org. Retrieved 9 August 2009.
  19. The Khyber Pass: A History of Empire and Invasion, (Docherty, p.187)
  20. The Khyber Pass: A History of Empire and Invasion, (Docherty, p.185-187)
  21. Bennett-Jones, Owen; Singh, Sarina, Pakistan & the Karakoram Highway Page 199
  22. Herrli, Hans (1993). The Coins of the Sikhs. p. 10.
  23. Cunningham, Joseph Davey (1849). A History of the Sikhs, from the Origin of the Nation to the Battles of the Sutlej (in ਅੰਗਰੇਜ਼ੀ). London: J. Murray. p. 424. Archived from the original on 14 August 2024. Retrieved 18 January 2022.
  24. "Archived copy" (PDF). Archived (PDF) from the original on 14 August 2024. Retrieved 3 August 2023.{{cite web}}: CS1 maint: archived copy as title (link)
  25. Singh, Bawa Satinder (1971). "Raja Gulab Singh's Role in the First Anglo-Sikh War". Modern Asian Studies. 5 (1): 46–50. doi:10.1017/s0026749x00002845. JSTOR 311654. S2CID 145500298.
  26. Miniature painting from the photo album of princely families in the Sikh and Rajput territories by Colonel James Skinner (1778–1841)

ਸਰੋਤ

[ਸੋਧੋ]

ਹੋਰ ਅੱਗੇ ਪੜ੍ਹਾਈ

[ਸੋਧੋ]
  • Volume 2: Evolution of Sikh Confederacies (1708–1769), By Hari Ram Gupta. (Munshiram Manoharlal Publishers. Date: 1999, ISBN 81-215-0540-2, 383 pages, illustrated).
  • The Sikh Army (1799–1849) (Men-at-arms), By Ian Heath. (Date: 2005, ISBN 1-84176-777-8).
  • The Heritage of the Sikhs By Harbans Singh. (Date: 1994, ISBN 81-7304-064-8).
  • Sikh Domination of the Mughal Empire. (Date: 2000, Second Edition. ISBN 81-215-0213-6).
  • The Sikh Commonwealth or Rise and Fall of Sikh Misls. (Date: 2001, revised edition. ISBN 81-215-0165-2).
  • Maharaja Ranjit Singh, Lord of the Five Rivers, By Jean-Marie Lafont. (Oxford University Press. Date: 2002, ISBN 0-19-566111-7).
  • History of Panjab, By Dr L. M. Joshi and Dr Fauja Singh.

ਬਾਹਰੀ ਲਿੰਕ

[ਸੋਧੋ]